G20 ਸੰਮੇਲਨ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ‘ਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਬੈਠਕ ਹੋਈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਦੋਵੇਂ ਸਿਖਰਲੇ ਨੇਤਾਵਾਂ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਮੁਲਾਕਾਤ ਹੈ।

ਰਿਸ਼ੀ ਸੁਨਕ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਾਲੀ ਪਹੁੰਚਣ ਤੋਂ ਬਾਅਦ ਟਵੀਟ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਾਪਾਨੀ ਪ੍ਰਧਾਨ ਮੰਤਰੀ ਕਿਸ਼ਿਦਾ ਨਾਲ ਹੱਥ ਮਿਲਾਉਂਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਤਸਵੀਰ ਟਵੀਟ ਕੀਤੀ ਗਈ ਹੈ। ਨਾਲ ਹੀ ਟਰੂਡੋ ਅਤੇ ਕਿਸ਼ੀਦਾ ਦੀ ਮੁਲਾਕਾਤ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਵਿਚ ਇਹ ਵੀ ਲਿਖਿਆ ਹੈ, ‘ਆਲਮੀ ਆਰਥਿਕ ਸਮੱਸਿਆ ਨਾਲ ਨਜਿੱਠਣ ਲਈ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਗਲੋਬਲ ਨੇਤਾਵਾਂ ਨਾਲ ਮੀਟਿੰਗਾਂ ਹੋਣਗੀਆਂ।’

ਪ੍ਰਧਾਨ ਮੰਤਰੀ ਮੋਦੀ 17ਵੇਂ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿੱਚ ਹਨ। ਇਸ ਸੰਮੇਲਨ ਦਾ ਆਯੋਜਨ ਬਾਲੀ ਦੇ ਕੈਂਪਿਸਾਂਕੀ ਹੋਟਲ ਵਿੱਚ ਕੀਤਾ ਗਿਆ ਹੈ। G20 ਵਿਸ਼ਵ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ-ਸਰਕਾਰੀ ਫੋਰਮ ਹੈ। ਜੀ-20 ਦੀ ਮੌਜੂਦਾ ਪ੍ਰਧਾਨਗੀ ਇੰਡੋਨੇਸ਼ੀਆ ਹੈ। ਭਾਰਤ 1 ਦਸੰਬਰ ਨੂੰ ਇਸ ਸ਼ਕਤੀਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ।

 

 

LEAVE A REPLY

Please enter your comment!
Please enter your name here