ਨਹੀਂ ਹੋਵੇਗਾ Petrol-Diesel ਸਸਤਾ! Iran-Israel Conflict ਕਾਰਨ ਕੱਚੇ ਤੇਲ ਦਾ ਭਾਅ ਵਧਣ ਦਾ ਖ਼ਤਰਾ
ਪਿਛਲੇ ਕਾਫੀ ਸਮੇਂ ਤੋਂ ਲੋਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਸਤੀਆਂ ਹੋਣ ਦਾ ਇੰਤਜ਼ਾਰ ਕਰ ਰਹੇ ਹਨ | ਪਰ ਹੁਣ ਖਪਤਕਾਰਾਂ ਦਾ ਇਹ ਸੁਪਨਾ ਸੱਚ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ | ਦਰਅਸਲ, ਇਜ਼ਰਾਈਲ-ਇਰਾਨ ਸੰਕਟ ਕਾਰਨ ਕੱਚੇ ਤੇਲ ਦੀ ਸਪਲਾਈ ਦਾ ਸੰਕਟ ਡੂੰਘਾ ਹੋਣ ਲੱਗਾ ਹੈ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਤੇ ਆਉਣ ਵਾਲੇ ਸਮੇਂ ‘ਚ ਪੈਟਰੋਲ-ਡੀਜ਼ਲ ਸਸਤਾ ਹੋਣ ਦੀ ਉਮੀਦ ਵੀ ਘੱਟ ਗਈ ਹੈ।
ਮਾਰਕੀਟਿੰਗ ਕੰਪਨੀਆਂ ਪੈਟਰੋਲ ਤੇ ਡੀਜ਼ਲ ਨੂੰ ਸਸਤਾ ਕਰਨ ‘ਤੇ ਕਰ ਸਕਦੀਆਂ ਵਿਚਾਰ
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਪੰਕਜ ਜੈਨ ਨੇ ਹਾਲ ਹੀ ‘ਚ ਕਿਹਾ ਸੀ ਕਿ ਜੇਕਰ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤਕ ਘੱਟ ਰਹਿੰਦੀਆਂ ਹਨ ਤਾਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਤੇ ਡੀਜ਼ਲ ਨੂੰ ਸਸਤਾ ਕਰਨ ‘ਤੇ ਵਿਚਾਰ ਕਰ ਸਕਦੀਆਂ ਹਨ।
ਪਰ, ਮੱਧ ਪੂਰਬ ‘ਚ ਭੂ-ਰਾਜਨੀਤਕ ਤਣਾਅ ਦੇ ਡੂੰਘੇ ਹੋਣ ਕਾਰਨ ਕੱਚੇ ਤੇਲ ਦੇ ਉਤਪਾਦਨ ਤੇ ਸਪਲਾਈ ‘ਚ ਸੰਕਟ ਦੀ ਸੰਭਾਵਨਾ ਹੈ। ਇਸ ਕਾਰਨ ਪਿਛਲੇ ਪੰਜ ਦਿਨਾਂ ‘ਚ ਬ੍ਰੈਂਟ ਕਰੂਡ ਦੀ ਦਰ 8 ਫੀਸਦੀ ਤੋਂ ਜ਼ਿਆਦਾ ਵਧ ਕੇ 77.62 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ।
ਕੱਚੇ ਤੇਲ ਦੀ ਕੀਮਤ ਹੋਰ ਵਧ ਸਕਦੀ
ਇਸ ਸਵਾਲ ਦਾ ਜਵਾਬ ਮੱਧ ਪੂਰਬ ‘ਚ ਭੂ-ਰਾਜਨੀਤਕ ਤਣਾਅ ਦੇ ਨਾਲ-ਨਾਲ ਕੱਚੇ ਤੇਲ ਦੇ ਉਤਪਾਦਨ ਤੇ ਸਪਲਾਈ ‘ਤੇ ਨਿਰਭਰ ਕਰਦਾ ਹੈ। ਜੇਕਰ ਉਤਪਾਦਨ ਜਾਂ ਸਪਲਾਈ ‘ਚ ਕੋਈ ਸਮੱਸਿਆ ਆਉਂਦੀ ਹੈ ਤਾਂ ਕੱਚੇ ਤੇਲ ਦੀ ਕੀਮਤ ਹੋਰ ਵਧ ਸਕਦੀ ਹੈ। ਇਸ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਐਤਵਾਰ ਨੂੰ Australia ‘ਚ ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ, ਜਾਣੋ ਵਜ੍ਹਾ
ਕੱਚੇ ਤੇਲ ਦੀ ਕੀਮਤ ‘ਚ ਆ ਸਕਦੀ ਥੋੜ੍ਹੀ-ਬਹੁਤ ਹੋਰ ਤੇਜ਼ੀ
ਹਾਲਾਂਕਿ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਜਲਦ ਉਛਾਲ ਦਾ ਕੋਈ ਖਤਰਾ ਨਹੀਂ ਹੈ। ਘਰੇਲੂ ਰੇਟਿੰਗ ਏਜੰਸੀ ICRA ਨੇ ਹਾਲ ਹੀ ‘ਚ ਇਕ ਰਿਪੋਰਟ ‘ਚ ਕਿਹਾ ਸੀ ਕਿ ਸਰਕਾਰੀ ਤੇਲ ਕੰਪਨੀਆਂ ਪੈਟਰੋਲ- ਡੀਜ਼ਲ ‘ਤੇ ਪ੍ਰਤੀ ਲੀਟਰ 15 ਰੁਪਏ ਤਕ ਦਾ ਮੁਨਾਫਾ ਕਮਾ ਰਹੀਆਂ ਹਨ। ਉਸ ਸਮੇਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਸੀ। ਅਜਿਹੇ ‘ਚ ਤੇਲ ਕੰਪਨੀਆਂ ਕੱਚੇ ਤੇਲ ਦੀ ਕੀਮਤ ‘ਚ ਫਿਲਹਾਲ ਥੋੜ੍ਹੀ-ਬਹੁਤ ਹੋਰ ਤੇਜ਼ੀ ਨੂੰ ਝੱਲ ਸਕਦੀਆਂ ਹਨ।