ਸਲਮਾਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਕਾਬੂ, ਨੋਇਡਾ ਤੋਂ ਕੀਤਾ ਗ੍ਰਿਫਤਾਰ || Entertainment News

0
20

ਸਲਮਾਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਕਾਬੂ, ਨੋਇਡਾ ਤੋਂ ਕੀਤਾ ਗ੍ਰਿਫਤਾਰ

ਮੁੰਬਈ ‘ਚ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਪੁਲਸ ਨੇ ਉਨ੍ਹਾਂ ਦੇ ਬੇਟੇ ਜੀਸ਼ਾਨ ਅਤੇ ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਦੋਸ਼ੀ ਇਕ ਨੌਜਵਾਨ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਮੁਹੰਮਦ ਤਇਅਬ (20) ਵਜੋਂ ਹੋਈ ਹੈ। ਏਸੀਪੀ ਨੋਇਡਾ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ- ਮੁਲਜ਼ਮਾਂ ਨੂੰ ਸੂਰਜਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੋਂ ਮੁੰਬਈ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖੁਸ਼ਖਬਰੀ, ਹਲਵਾਰਾ ਹਵਾਈ ਅੱਡਾ ਨਵੇਂ ਸਾਲ ‘ਤੇ ਹੋਵੇਗਾ ਸ਼ੁਰੂ

ਪੁਲਿਸ ਸੂਤਰਾਂ ਅਨੁਸਾਰ ਮੁਹੰਮਦ ਤਇਅਬ ਮੂਲ ਰੂਪ ਤੋਂ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ। ਮੌਜੂਦਾ ਸਮੇਂ ਵਿੱਚ ਉਹ ਦਿੱਲੀ ਦੇ ਜੋਤੀ ਨਗਰ ਵਿੱਚ ਆਪਣੇ ਚਾਚੇ ਕੋਲ ਰਹਿੰਦਾ ਸੀ। ਪਿਤਾ ਦਾ ਨਾਮ ਤਾਹਿਰ ਹੈ। ਉਹ ਬਰੇਲੀ ਵਿੱਚ ਟੇਲਰਿੰਗ ਦਾ ਕੰਮ ਕਰਦਾ ਹੈ। ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

25 ਅਕਤੂਬਰ ਨੂੰ ਦਿੱਤੀ ਗਈ ਧਮਕੀ

25 ਅਕਤੂਬਰ ਦੀ ਸ਼ਾਮ ਨੂੰ ਜ਼ੀਸ਼ਾਨ ਸਿੱਦੀਕੀ ਦੇ ਬਾਂਦਰਾ ਦਫ਼ਤਰ ਵਿੱਚ ਸੁਨੇਹਾ ਮਿਲਿਆ ਸੀ। ਇਸ ‘ਚ ਸਲਮਾਨ ਖਾਨ ਅਤੇ ਜੀਸ਼ਾਨ ਨੂੰ ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜ਼ੀਸ਼ਾਨ ਦੇ ਇੱਕ ਕਰਮਚਾਰੀ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਮੁਹੰਮਦ ਤਇਅਬ ਵਜੋਂ ਕੀਤੀ।

ਮੁੰਬਈ ਪੁਲਿਸ ਦੋਸ਼ੀ ਦੇ ਚਾਚੇ ਦੇ ਘਰ ਦੀ ਜਾਂਚ ਕਰ ਰਹੀ

ਸੂਤਰਾਂ ਮੁਤਾਬਕ ਮੁੰਬਈ ਪੁਲਸ ਦੀ ਇਕ ਟੀਮ ਦੋਸ਼ੀ ਦੇ ਦਿੱਲੀ ਸਥਿਤ ਘਰ ‘ਤੇ ਮੌਜੂਦ ਹੈ। ਥਾਣਾ ਜੋਤੀ ਨਗਰ ਦੀ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਦੋਸ਼ੀ ਦੇ ਚਾਚੇ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਹੈ। ਸਲਮਾਨ ਖਾਨ ਨੂੰ ਕਿਉਂ ਦਿੱਤੀ ਧਮਕੀ? ਇਸ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਠੋਸ ਜਵਾਬ ਨਹੀਂ ਮਿਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਸਲਮਾਨ ਅਤੇ ਜ਼ੀਸ਼ਾਨ ਨੂੰ ਧਮਕੀ ਦੇਣ ਦੀ ਗੱਲ ਕਬੂਲੀ ਹੈ।

 

LEAVE A REPLY

Please enter your comment!
Please enter your name here