ਪੰਜਾਬ ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਾਲੇ ਭਾਈਵਾਲੀ : ਮਾਨ

0
37
Bhagwant Mann

ਜਲੰਧਰ, 24 ਅਪ੍ਰੈਲ 2026 : ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਕਾਰ ਸਹਿਯੋਗ ਹੁਣ ਜ਼ਮੀਨੀ ਪੱਧਰ ‘ਤੇ ਦਿਖਾਈ ਦੇਣ ਲੱਗਾ ਹੈ । ਜਮਾਤਾਂ ਵਿਚ ਪੜ੍ਹਾਉਣ ਦੇ ਤਰੀਕੇ ਵਧੇਰੇ ਇੰਟਰੈਕਟਿਵ ਹੋ ਰਹੇ ਹਨ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਿਚ ਸ਼ੁਰੂਆਤੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ।

ਮੁੱਖ ਮੰਤਰੀ ਮਾਨ ਨੇ ‘ਕੁਕੁਲੋ-ਮੋਇਕੋਇਨੇਨ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ` ਦਾ ਦੌਰਾ ਕੀਤਾ

ਇਸ ਪਹਿਲ ਕਦਮੀ ਤਹਿਤ ਪੜ੍ਹਾਈ ਦਾ ਤਰੀਕਾ ਹੌਲੀ-ਹੌਲੀ ਰੱਟਾ ਲਾਉਣ ਤੋਂ ਹਟ ਕੇ ਆਨੰਦਮਈ ਅਤੇ ਸਹਿਭਾਗਤਾ ਆਧਾਰਤ ਸਿੱਖਿਆ ਵੱਲ ਵਧ ਰਿਹਾ ਹੈ । ਪੰਜਾਬ ਦੀ ਵਿਆਪਕ ‘ਸਿੱਖਿਆ ਕ੍ਰਾਂਤੀ`ਤਹਿਤ ਇਹ ਪ੍ਰੋਗਰਾਮ ਵਿਸ਼ਵ-ਵਿਆਪੀ ਮੁਹਾਰਤ ਨੂੰ ਸਥਾਨਕ ਜਮਾਤਾਂ ਦੇ ਅਨੁਕੂਲ ਬਣਾਉਣ ‘ਤੇ ਕੇਂਦਰਿਤ ਹੈ ।

`ਟੇਨ-ਦ-ਟੇਨਰਜ਼` ਮਾਡਲ ਰਾਹੀਂ ਪਹਿਲਕਦਮੀ ਨੂੰ ਕੀਤਾ ਜਾਵੇਗਾ ਲਾਗੂ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ‘ਟੇਨ-ਦ-ਟੇਨਰਜ਼`ਮਾਡਲ ਰਾਹੀਂ ਇਸ ਪਹਿਲ ਕਦਮੀ ਨੂੰ ਵੱਡੇ ਪੱਧਰ `ਤੇ ਲਾਗੂ ਕੀਤਾ ਜਾਵੇਗਾ, ਜਿਸ ਵਿਚ ਲੱਗਭਗ 300 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸੂਬੇ ਵਿਚ ਬੁਨਿਆਦੀ ਸਿੱਖਿਆ ਨੂੰ ਮਜ਼ਬੂਤੀ ਮਿਲ ਸਕੇ । ਫਿਨਲੈਂਡ ਦੇ ਆਪਣੇ ਸਰਕਾਰੀ ਦੌਰੇ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ‘ਕੁਕੁਲੋ-ਮੋਇਕੋਇਨੇਨ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ`ਦਾ ਦੌਰਾ ਕੀਤਾ।

LEAVE A REPLY

Please enter your comment!
Please enter your name here