ਪੰਚਾਇਤ ਸਕੱਤਰ ਜਿੰਦਾ ਵਿਅਕਤੀਆਂ ਨੂੰ ਮ੍ਰਿਤਕ ਐਲਾਣੇ ਜਾਣ ਤੇ ਮੁਅੱਤਲ

0
30
suspended

ਛਤਰਪੁਰ, 27 ਅਪ੍ਰੈਲ 2026 : ਮੱਧ ਪ੍ਰਦੇਸ਼ (Madhya Pradesh) ਦੇ ਛਤਰਪੁਰ ਜ਼ਿਲੇ ‘ਚ ਇਕ ਪੰਚਾਇਤ ਸਕੱਤਰ ਨੂੰ 3 ਜ਼ਿੰਦਾ ਵਿਅਕਤੀਆਂ ਦੇ ਨਾਵਾਂ ‘ਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਲਈ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਕਾਰਵਾਈ

ਸਕੱਤਰ ਵਿਰੁੱਧ ਇਹ ਕਾਰਵਾਈ ਰਮਾਬਾਈ ਰਾਏਕਵਾਰ, ਗਿਰਜਾ ਵਿਸ਼ਵਕਰਮਾ ਤੇ ਕੱਲੂ ਅਹਿਰਵਾਰ ਵੱਲੋਂ 17 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੀਤੀ ਗਈ । ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ ਸਰਕਾਰੀ ਰਿਕਾਰਡ ‘ਚ ਮ੍ਰਿਤਕ ਐਲਾਨਿਆ ਗਿਆ ਤੇ ਉਨ੍ਹਾਂ ਦੇ ਮੌਤ ਦੇ ਸਰਟੀਫਿਕੇਟ ਧੋਖਾਦੇਹੀ ਨਾਲ ਤਿਆਰ ਕੀਤੇ ਗਏ ।

ਕੌਣ ਹੈ ਇਹ ਪੰਚਾਇਤ ਸਕੱਤਰ

ਇਸ ਘਟਨਾ ਤੋਂ ਬਾਅਦ ਜਿ਼ਲਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿ਼ਵੇ, ਅਰਜਾਰੀਆ ਨੇ ਚੰਦਰਪੁਰਾ ਗ੍ਰਾਮ ਪੰਚਾਇਤ ਸਕੱਤਰ (Panchayat Secretary) ਅਮਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ । ਆਪਣੀ ਸਿਕਾਇਤ ‘ਚ ਰਾਏਕਵਾਰ ਅਤੇ ਵਿਸ਼ਵਕਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਵਿਧਵਾ ਪੈਨਸ਼ਨਾਂ ਰੋਕ ਦਿੱਤੀਆਂ ਗਈਆਂ ਸਨ । ਅਹਿਰਵਾਰ ਨੇ ਦਾਅਵਾ ਕੀਤਾ ਕਿ ਉਹ ਦਲਿਤ ਭਲਾਈ ਯੋਜਨਾ ਅਧੀਨ ਲਾਭ ਹਾਸਲ ਕਰਨ ‘ਚ ਅਸਮਰੱਥ ਸੀ ਕਿਉਂਕਿ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।

LEAVE A REPLY

Please enter your comment!
Please enter your name here