ਪੀ. ਵੀ. ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

0
46
P. V. Sindhu

ਜਾਪਾਨ, 20 ਜੁਲਾਈ 2026 : ਭਾਰਤ ਦੇਸ਼ ਦੀ ਪ੍ਰਸਿੱਧ ਬੈਡਮਿੰਟਨ ਖਿਡਾਰਨ (Badminton player) ਪੀ. ਵੀ. ਸਿੰਧੂ ਨੇ ਜਾਪਾਨ ਦੇ ਟੋਕੀਓ ਵਿਖੇੇ ਹੋਈ ਫਾਈਨਲ ਚੈਂਪੀਅਨਸਿਪ (Championship) ਜਿੱਤ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ।

ਸਿੰਧੂ ਨੇ ਜਾਪਾਨ ਦੀ ਖਿਡਾਰਨ ਨੂੰ 21-17 ਨਾਲ ਹਰਾਇਆ

ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ (P. V. Sindhu) ਨੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ । 19 ਜੁਲਾਈ ਦਿਨ ਐਤਵਾਰ ਨੂੰ ਖੇਡੇ ਗਏ ਟਾਈਟਲ ਮੈਚ ’ਚ ਪੀ. ਵੀ. ਸਿੰਧੂ ਨੇ ਜਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ’ਚ 21-17, 21-17 ਨਾਲ ਹਰਾਇਆ । ਇਹ  ਟਾਈਟਲ ਮੈਚ 50 ਮਿੰਟ ਤੱਕ ਚੱਲਿਆ । ਇਸਦੇ ਨਾਲ ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ ।

ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਖਿਡਾਰੀ ਪਹੁੰਚਿਆ ਹੈ ਫਾਈਨਲ ਵਿਚ

ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਇਸ ਟੂਰਨਾਮੈਂਟ (Tournament) ਦੇ ਕਿਸੇ ਵੀ ਵਰਗ ’ਚ ਖਿਤਾਬ ਨਹੀਂ ਜਿੱਤਿਆ ਸੀ । ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਖਿਡਾਰੀ ਫਾਈਨਲ ’ਚ ਪਹੁੰਚਿਆ ਹੈ ਤੇ ਖਿਤਾਬ ਆਪਣੇ ਨਾਮ ਕੀਤਾ ਹੈ । ਇਹ ਜਿੱਤ ਪੀ.ਵੀ. ਸਿੰਧੂ ਲਈ ਵੀ ਖਾਸ ਹੈ ਕਿਉਂਕਿ ਉਸਨੇ 19 ਮਹੀਨਿਆਂ ਬਾਅਦ ਬੀ. ਡਬਲਿਊ. ਐਫ਼. ਵਰਲਡ ਟੂਰ ’ਤੇ ਖਿਤਾਬ ਜਿੱਤਿਆ ਹੈ । ਇਸ ਤੋਂ ਪਹਿਲਾਂ ਉਸਦਾ ਆਖਰੀ ਖਿਤਾਬ ਦਸੰਬਰ 2024 ’ਚ ਸਈਅਦ ਮੋਦੀ ਇੰਟਰਨੈਸ਼ਨਲ ’ਚ ਆਇਆ ਸੀ ।

LEAVE A REPLY

Please enter your comment!
Please enter your name here