ਹੈਦਰਾਬਾਦ, 27 ਫਰਵਰੀ 2026 : ਹੈਦਰਾਬਾਦ ਪੁਲਸ (Hyderabad Police) ਨੇ ਦੇਸ਼ ਭਰ ‘ਚ ਸਾਈਬਰ ਧੋਖਾਦੇਹੀ (Cyber fraud) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬ ਸਮੇਤ 16 ਸੂਬਿਆਂ ਤੋਂ 104 ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕੀ ਦੱਸਿਆ ਪੁਲਸ ਕਮਿਸ਼ਨਰ ਨੇ
ਹੈਦਰਾਬਾਦ ਦੇ ਪੁਲਸ ਕਮਿਸ਼ਨਰ (Police Commissioner) ਵੀ. ਸੀ. ਸੱਜਨਾਰ ਨੇ ਇਕ ਬਿਆਨ ‘ਚ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ `ਆਪ੍ਰੇਸ਼ਨ ਆਕਟੋਪਸ`(Operation Octopus) ਤਹਿਤ ਫੜਿਆ ਗਿਆ ਹੈ ਅਤੇ ਇਹ ਸਾਰੇ ਦੇਸ਼ ਭਰ ਵਿਚ ਦਰਜ ਸਾਈਬਰ ਧੋਖਾਦੇਹੀ ਦੇ 1,055 ਮਾਮਲਿਆਂ ਨਾਲ ਜੁੜੇ ਹੋਏ ਹਨ । ਜਾਣਕਾਰੀ ਅਨੁਸਾਰ ਇਨ੍ਹਾਂ ਮਾਮਲਿਆਂ ‘ਚ ਲੱਗਭਗ 127 ਕਰੋੜ ਰੁਪਏ ਦੀ ਕੁੱਲ ਧੋਖਾਦੇਹੀ ਰਾਸ਼ੀ ਸ਼ਾਮਲ ਹੈ ।
ਫੜੇ ਗਏ ਕਈ ਵਿਅਕਤੀ ਕੀ ਕੀ ਕੰਮ ਕਰਦੇ ਸਨ
ਪੁਲਸ ਨੇ ਦੱਸਿਆ ਕਿ ਫੜੇ ਗਏ ਲੋਕਾਂ ਵਿਚ 86 ਮਿਊਲ ਖਾਤਾਧਾਰਕ (Mule account holder) (ਜਿਨ੍ਹਾਂ ਦੇ ਖਾਤਿਆਂ ਦੀ ਵਰਤੋਂ ਪੈਸਿਆਂ ਦੇ ਲੈਣ-ਦੇਣ ਲਈ ਕੀਤੀ ਗਈ) ਅਤੇ 17 ਖਾਤਿਆਂ ਦਾ ਪ੍ਰਬੰਧ ਕਰਨ ਅਤੇ ਧੋਖਾਧੜੀ ਦਾ ਪੈਸਾ ਮੁੱਖ ਮੁਲਜਮਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਇਕ ਨਿੱਜੀ ਬੈਂਕ ਦੇ ਮੈਨੇਜਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਜਾਅਲਸਾਜ਼ਾਂ ਦੀ ਮਦਦ ਕੀਤੀ ਸੀ । ਹਾਲ ਹੀ ਦੇ ਦਿਨਾਂ ਵਿਚ ਨਿਵੇਸ਼ ਦੇ ਨਾਂ ‘ਤੇ ਠੱਗੀ, ਟ੍ਰੇਡਿੰਗ ਧੋਖਾਦੇਹੀ ਅਤੇ ਡਿਜੀਟਲ ਅਰੈਸਟ`ਵਰਗੇ ਮਾਮਲਿਆਂ ਵਿਚ ਤੇਜ਼ੀ ਆਈ ਹੈ ।
Read More : ਵਿਦਿਆਰਥਣਾਂ ਨਾਲ ਜਬਰ-ਜਨਾਹ ਦੀ ਕੋਸਿ਼ਸ਼ ਕਰਨ ਵਾਲਾ ਡਰਾਈਵਰ ਗ੍ਰਿਫਤਾਰ









