One and a half year old innocent girl's health deteriorated due to eating chocolate

ਚਾਕਲੇਟ ਖਾਣੀ ਪਈ ਮਹਿੰਗੀ , ਡੇਢ ਸਾਲਾ ਮਾਸੂਮ ਬੱਚੀ ਦੀ ਵਿਗੜੀ ਸਿਹਤ || Punjab News

ਕੁਝ ਦਿਨ ਪਹਿਲਾਂ ਪਟਿਆਲਾ ‘ਚ ਕੇਕ ਖਾਣ ਨਾਲ ਇੱਕ 7 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ,ਹਲੇ ਤੱਕ ਉਹ ਮਾਮਲਾ ਖ਼ਤਮ ਨਹੀਂ ਹੋਇਆ ਕਿ ਹੁਣ ਚਾਕਲੇਟ ਖਾਣ ਨਾਲ ਇੱਕ ਡੇਢ ਸਾਲਾ ਬੱਚੀ ਦੀ ਗੰਭੀਰ ਰੂਪ ‘ਚ ਸਿਹਤ ਵਿਗੜਨ ਦੀ ਖ਼ਬਰ ਆਈ ਹੈ। ਜਿੱਥੇ ਕਿ ਮਿਆਦ ਮੁੱਕ ਚੁੱਕੀ ਚਾਕਲੇਟ ਖਾਣ ਨਾਲ ਬੱਚੀ ਦੀ ਜਾਨ ਖ਼ਤਰੇ ਵਿੱਚ ਆ ਗਈ ਹੈ | ਲੁਧਿਆਣਾ ‘ਚ ਰਹਿਣ ਵਾਲੀ ਇਸ ਮਾਸੂਮ ਬੱਚੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਹ ਲੜਕੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਰਿਸ਼ਤੇਦਾਰੀ ‘ਚ ਆਈ ਸੀ।

ਬੱਚੀ ਦੀ ਹਾਲਤ ਨਾਜ਼ੁਕ

ਬੱਚੀ ਨੂੰ ਤੋਹਫੇ ਵਜੋਂ ਚਾਕਲੇਟ, ਚਿਪਸ, ਜੂਸ ਆਦਿ ਵਾਲਾ ਗਿਫਟ ਪੈਕ ਦਿੱਤਾ ਗਿਆ ਸੀ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਚਲੀ ਗਈ ਅਤੇ ਜਿਸ ਤੋਂ ਬਾਅਦ ਵੀਰਵਾਰ ਨੂੰ ਉਸ ਨੇ ਲੁਧਿਆਣਾ ‘ਚ ਗਿਫਟ ਪੈਕ ਖੋਲ੍ਹ ਕੇ ਚਾਕਲੇਟ ਖਾਧੀ ਸੀ। ਜਿਸਦੇ ਚੱਲਦਿਆਂ ਬੱਚੀ ਬਿਮਾਰ ਹੋ ਗਈ ਅਤੇ ਹੁਣ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਹਿਲਾਂ ਤਾਂ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ਼ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ | ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

22 ਸਾਲਾ ਲੜਕੀ ਨੇ ਵੀ ਖਾਈ ਸੀ ਚਾਕਲੇਟ

ਮਿਲੀ ਜਾਣਕਾਰੀ ਮੁਤਾਬਿਕ ਇਸ ਗਿਫਟ ਪੈਕ ਵਿਚੋਂ ਇੱਕ 22 ਸਾਲਾ ਲੜਕੀ ਨੇ ਵੀ ਚਾਕਲੇਟ ਖਾਦੀ ਸੀ, ਉਸ ਦੀ ਵੀ ਹਾਲਤ ਵਿਗੜ ਗਈ ਪਰ ਕੁਝ ਦੇਰ ਬਾਅਦ ਵਿੱਚ ਉਸ ਦੀ ਹਾਲਤ ‘ਚ ਸੁਧਾਰ ਦੇਖਣ ਨੂੰ ਮਿਲਿਆ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਿਲੇ ਦੇ ਪਿਛਲੇ ਪਾਸੇ ਸਥਿਤ ਹਲਵਾਈ ਦੀ ਦੁਕਾਨ ‘ਤੇ ਪਹੁੰਚਿਆ ਤਾਂ ਉਨ੍ਹਾਂ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ।

ਸਿਹਤ ਵਿਭਾਗ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚੀ । ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਹੁਣ ਪੁਲਿਸ ਵੱਲੋਂ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ |

LEAVE A REPLY

Please enter your comment!
Please enter your name here