ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ Neil Wagner ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

0
14
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ Neil Wagner ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਨੀਲ ਵੈਗਨਰ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨੀਲ ਵੈਗਨਰ ਨਿਊਜ਼ੀਲੈਂਡ ਦਾ ਗੇਂਦਬਾਜ਼ ਹੈ।ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਵੈਗਨਰ ਨੇ ਇਹ ਫੈਸਲਾ ਚੋਣਕਾਰਾਂ ਵੱਲੋਂ ਆਸਟ੍ਰੇਲੀਆ ਖਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਉਨ੍ਹਾਂ ਨੂੰ ਨਾ ਚੁਣੇ ਜਾਣ ਦੀ ਜਾਣਕਾਰੀ ਦਿੱਤੇ ਜਾਣ ਦੇ ਬਾਅਦ ਲਿਆ ਹੈ।

ਵੈਗਨਰ ਨੇ ਆਪਣੇ ਸੰਨਿਆਸ ਦਾ ਐਲਾਨ ਨਿਊਜ਼ੀਲੈਂਡ ਟੀਮ ਦੇ ਚੀਫ ਗੈਰੀ ਸਟੀਡ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਕੀਤਾ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਫਰਸਟ ਕਲਾਸ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉੱਥੇ ਹੀ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ ਪਹਿਲਾਂ ਟੈਸਟ ਵਿੱਚ ਟੀਮ ਦੇ ਨਾਲ ਬਣੇ ਰਹਿਣ ਦੀ ਬੇਨਤੀ ਕੀਤੀ ਸੀ।

ਵੈਗਨਰ ਮੂਲ ਰੂਪ ਨਾਲ ਦੱਖਣੀ ਅਫਰੀਕਾ ਦੇ ਰਹਿਣ ਵਾਲੇ ਹਨ। ਉਹ ਨਿਊਜ਼ੀਲੈਂਡ ਸ਼ਿਫਟ ਹੋ ਗਏ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਲਈ 64 ਮੈਚ ਖੇਡੇ ਹਨ। ਜਿਸ ਵਿੱਚ 3.13 ਦੀ ਇਕਾਨਮੀ ਰੇਟ ਨਾਲ 260 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਨੇ 2012 ਵੈਸਟਇੰਡੀਜ਼ ਦੇ ਖਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਦੱਖਣੀ ਅਫਰੀਕਾ ਦੇ ਖਿਲਾਫ਼ 13 ਤੋਂ 16 ਫਰਵਰੀ ਤੱਕ ਹੋਏ ਮੈਚ ਵਿੱਚ ਖੇਡਿਆ ਸੀ।

ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਵੈਗਨਰ ਨੇ ਮੀਡੀਆ ਨਾਲ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਉਹ 2014 ‘ਚ ਭਾਰਤ ਖਿਲਾਫ ਪਹਿਲੀ ਟੈਸਟ ਜਿੱਤ, ਬਾਰਬਾਡੋਸ ‘ਚ ਵੈਸਟਇੰਡੀਜ਼ ‘ਤੇ ਨਿਊਜ਼ੀਲੈਂਡ ਦੀ ਪਹਿਲੀ ਟੈਸਟ ਸੀਰੀਜ਼ ਜਿੱਤ ਅਤੇ 2018 ‘ਚ ਇੰਗਲੈਂਡ ‘ਚ ਟੈਸਟ ਸੀਰੀਜ਼ ਜਿੱਤ ਨੂੰ ਕਦੇ ਨਹੀਂ ਭੁੱਲੇਗਾ। ਇਸ ਦੇ ਨਾਲ ਹੀ ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਪਿਛਲੇ ਸਾਲ ਭਾਰਤ ਅਤੇ ਇੰਗਲੈਂਡ ਖਿਲਾਫ ਟੈਸਟ ‘ਚ ਮਿਲੀ ਇਕ ਦੌੜ ਦੀ ਜਿੱਤ ਨੂੰ ਕਦੇ ਨਹੀਂ ਭੁੱਲਾਂਗੇ।

 

LEAVE A REPLY

Please enter your comment!
Please enter your name here