ਸੀਰੀਆ ਸਰਕਾਰ ਨੇ ਮੰਗਲਵਾਰ ਨੂੰ ਮਰਦਾਂ ਅਤੇ ਔਰਤਾਂ ਲਈ ਇੱਕ ਨਵਾਂ ਡਰੈੱਸ ਕੋਡ ਲਾਗੂ ਕੀਤਾ। ਇਸ ਦੇ ਤਹਿਤ, ਔਰਤਾਂ ਨੂੰ ਹੁਣ ਸਮੁੰਦਰੀ ਕੰਢੇ ‘ਤੇ ਪੂਰੇ ਕੱਪੜੇ ਪਾਉਣੇ ਪੈਣਗੇ।
ਕੈਨੇਡਾ ਪੁਲਿਸ ਨੇ 400 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ, 7 ਭਾਰਤੀਆਂ ਸਮੇਤ 9 ਗ੍ਰਿਫ਼ਤਾਰ
ਦੱਸ ਦਈਏ ਕਿ ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਤਖ਼ਤਾਪਲਟ ਤੋਂ ਬਾਅਦ ਸੀਰੀਆ ਵਿੱਚ ਸੱਤਾ ਵਿੱਚ ਆਈ ਅਹਿਮਦ ਅਲ-ਸ਼ਾਰਾ ਦੀ ਸਰਕਾਰ ਨੇ ਦੇਸ਼ ਵਿੱਚ ਸੱਭਿਆਚਾਰਕ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਔਰਤਾਂ ਦੇ ਕੱਪੜਿਆਂ ਨਾਲ ਸਬੰਧਤ ਹੁਕਮ ਵੀ ਇਸੇ ਦਾ ਇੱਕ ਹਿੱਸਾ ਹੈ।
ਨਾਲ ਹੀ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਹੈ ਕਿ ਇਹ ਫੈਸਲਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਸੈਰ-ਸਪਾਟਾ ਮੰਤਰੀ ਮਾਜ਼ੇਨ ਅਲ-ਸਲਹਾਨੀ ਨੇ ਫੇਸਬੁੱਕ ‘ਤੇ ਲਿਖਿਆ…
ਜਨਤਕ ਬੀਚਾਂ ਅਤੇ ਪੂਲਾਂ ‘ਤੇ ਜਾਣ ਵਾਲੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਜਿਹੇ ਤੈਰਾਕੀ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਸ਼ਾਲੀਨਤਾ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਣ।
ਇਸ ਹੁਕਮ ਵਿੱਚ ਬੁਰਕੀਨੀ ਜਾਂ ਸਰੀਰ ਦੇ ਵੱਧ ਤੋਂ ਵੱਧ ਹਿੱਸੇ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਦੀ ਮੰਗ ਕੀਤੀ ਗਈ ਹੈ।
ਇਸਤੋਂ ਇਲਾਵਾ ਮੰਤਰਾਲੇ ਨੇ ਨਵੇਂ ਨਿਯਮਾਂ ਵਿੱਚ ਪੁਰਸ਼ਾਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਕਮੀਜ਼ ਰਹਿਤ ਜਾਣ ਦੀ ਮਨਾਹੀ ਕੀਤੀ ਗਈ ਹੈ। ਹਾਲਾਂਕਿ, ਤੈਰਾਕੀ ਖੇਤਰਾਂ, ਹੋਟਲ ਲਾਬੀਆਂ ਅਤੇ ਭੋਜਨ ਸੇਵਾ ਖੇਤਰਾਂ ਦੇ ਮਾਮਲੇ ਵਿੱਚ ਢਿੱਲ ਦਿੱਤੀ ਗਈ ਹੈ।
ਹੁਕਮ ਵਿੱਚ ਕਿਹਾ ਗਿਆ ਹੈ ਬੀਚ ਅਤੇ ਪੂਲ ਖੇਤਰ ਤੋਂ ਬਾਹਰ, ਜਨਤਕ ਥਾਵਾਂ ‘ਤੇ ਮੋਢਿਆਂ ਅਤੇ ਗੋਡਿਆਂ ਨੂੰ ਢੱਕਣ ਵਾਲੇ ਢਿੱਲੇ ਕੱਪੜੇ ਪਹਿਨਣਾ ਸਭ ਤੋਂ ਵਧੀਆ ਹੈ। ਪਾਰਦਰਸ਼ੀ ਜਾਂ ਬਹੁਤ ਤੰਗ ਕੱਪੜੇ ਪਾਉਣ ਤੋਂ ਬਚੋ।
ਜ਼ਿਕਰਯੋਗ ਹੈ ਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪੱਛਮੀ ਸ਼ੈਲੀ ਦੇ ਤੈਰਾਕੀ ਦੇ ਕੱਪੜੇ ਅੰਤਰਰਾਸ਼ਟਰੀ ਅਤੇ ਪ੍ਰੀਮੀਅਮ ਰਿਜ਼ੋਰਟਾਂ ਜਾਂ 4 ਸਟਾਰ ਜਾਂ ਇਸ ਤੋਂ ਉੱਪਰ ਦਰਜਾ ਪ੍ਰਾਪਤ ਹੋਟਲਾਂ ਅਤੇ ਨਿੱਜੀ ਬੀਚਾਂ ਅਤੇ ਪੂਲਾਂ ‘ਤੇ ਪਹਿਨੇ ਜਾ ਸਕਦੇ ਹਨ।