ਨਵਾਂਸ਼ਹਿਰ ‘ਚ ਸਵਿਫਟ ਕਾਰ ਅਤੇ ਥਾਰ ਗੱਡੀ ਦੀ ਆਹਮੋ-ਸਾਹਮਣੇ ਟੱਕਰ, ਡਰਾਈਵਰ ਦੀ ਮੌਤ
ਨਵਾਂਸ਼ਹਿਰ ਦੇ ਕਸਬਾ ਜਾਡਲਾ ਦੇ ਰਾਹੋਂ ਰੋਡ ‘ਤੇ ਸਵਿਫਟ ਕਾਰ ਅਤੇ ਥਾਰ ਗੱਡੀ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਵਿਫਟ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਹੈ। ਥਾਰ ਕਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜੋ: ਭਾਰਤੀ ਟੀਮ 150 ਦੌੜਾਂ ‘ਤੇ ਹੋਈ ਆਲ ਆਊਟ; ਨਿਤੀਸ਼ ਰੈੱਡੀ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ
ਸੜਕ ਸੁਰੱਖਿਆ ਬਲ ਦੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ | ਜਿਸ ਦੌਰਾਨ ਇਹ ਹਾਦਸਾ ਹੋਇਆ ਉਸ ਸਮੇ ਸਵਿਫਟ ਕਾਰ ਨੂੰ ਸਤਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਰਾਣੇਵਾਲ ਬਾਗ ਚਲਾ ਰਿਹਾ ਸੀ। ਪਿੰਡ ਗਰਚਾ ਦਾ ਰਹਿਣ ਵਾਲਾ ਪਲਵਿੰਦਰ ਸਿੰਘ ਥਾਰ ਕਾਰ ਚਲਾ ਰਿਹਾ ਸੀ। ਥਾਣਾ ਸਦਰ ਦੇ ਇੰਚਾਰਜ ਏ.ਐਸ.ਆਈ ਨੇ ਦੱਸਿਆ ਕਿ ਥਾਰ ਕਾਰ ਚਾਲਕ ਬਲਾਚੌਰ ਦੇ ਇੱਕ ਰੈਸਟੋਰੈਂਟ ਤੋਂ ਆਪਣੇ ਪਿੰਡ ਜਾ ਰਿਹਾ ਸੀ ਅਤੇ ਸਵਿਫਟ ਕਾਰ ਚਾਲਕ ਆਪਣੇ ਪਿੰਡ ਤੋਂ ਬਲਾਚੌਰ ਵੱਲ ਆ ਰਿਹਾ ਸੀ।ਜਦੋਂ ਦੋਵੇਂ ਵਾਹਨ ਉਕਤ ਸਥਾਨ ‘ਤੇ ਪਹੁੰਚੇ ਤਾਂ ਸਵਿਫਟ ਕਾਰ ਚਾਲਕ ਇੱਕ ਚੱਲਦੇ ਟਿੱਪਰ ਨੂੰ ਓਵਰਟੇਕ ਕਰ ਰਿਹਾ ਸੀ, ਜਿਸ ਦੀ ਥਾਰ ਗੱਡੀ ਨਾਲ ਟੱਕਰ ਹੋ ਗਈ।ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।