ਆਜ਼ਾਦੀ ਚਾਹੁਣ ਦੀ ਇੱਛਾ ਰੱਖਣ ਵਾਲੇ ਵਿਆਹ ਨਾ ਕਰਵਾਉਣ : ਸੁਪਰੀਮ ਕੋਰਟ

0
11
Supreme Court

ਨਵੀਂ ਦਿੱਲੀ, 22 ਅਗਸਤ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਜਸਟਿਸ ਬੀ. ਵੀ. ਨਾਗਰਤਨਾ ਅਤੇ ਆਰ. ਮਹਾਦੇਵਨ ਦੇ ਬੈਂਚ ਨੇ ਵਿਆਹ ਤੋਂ ਬਾਅਦ ਪਤੀ ਜਾਂ ਪਤਨੀ ਇਹ ਕਹਿ ਸਕਣ ਕਿ ਉਹ ਅਪਣੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ (Living independently) ਚਾਹੁੰਦੇ ਹਨ ਨੂੰ ਅਸੰਭਵ ਆਖਦਿਆਂ ਚਿਤਾਵਨੀ ਦਿਤੀ ਕਿ ਜੇਕਰ ਕੋਈ ਸੁਤੰਤਰ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਵਿਆਹ ਨਹੀਂ ਕਰਨਾ ਚਾਹੀਦਾ (Shouldn’t get married) । ਉਕਤ ਚਿਤਾਵਨੀ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਆਏ ਇਕ ਦੂਜੇ ਤੋਂ ਵੱਖ ਰਹਿਣ ਵਾਲੇ ਜੋੜੇ ਦੇ ਮਾਮਲੇ ਦੀ ਕੇਸ ਮੌਕੇ ਆਖੇ ਗਏ ।

ਵਿਆਹਿਆ ਜੌੜਾ ਇਕੱਠਾ ਹੀ ਰਹੇ ਕਿਉ਼਼ਂਕਿ ਬੱਚੇ ਬਹੁਤ ਛੋਟੇ ਹਨ

ਬੈਂਚ ਨੇ ਕਿਹਾ ਕਿ ਜੇਕਰ ਉਹ (ਜੋੜਾ) ਇਕੱਠੇ ਹੁੰਦੇ ਹਨ, ਤਾਂ ਅਸੀਂ ਖ਼ੁਸ਼ ਹੋਵਾਂਗੇ ਕਿਉਂਕਿ ਬੱਚੇ ਬਹੁਤ ਛੋਟੇ ਹ ਨ। ਉਨ੍ਹਾਂ ਨੂੰ ਟੁੱਟਿਆ ਘਰ ਨਾ ਦੇਖਣ ਨੂੰ ਮਿਲੇ। ਉਨ੍ਹਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਦਾ ਟੁੱਟਿਆ ਹੋਇਆ ਘਰ ਹੈ । ਦੋਵਾਂ ਧਿਰਾਂ ਨੂੰ ਅਪਣੇ ਮਤਭੇਦਾਂ ਨੂੰ ਸੁਲਝਾਉਣ ਦਾ ਨਿਰਦੇਸ਼ ਦਿੰਦਿਆਂ ਬੈਂਚ ਨੇ ਕਿਹਾ ਕਿ ਹਰ ਪਤੀ-ਪਤਨੀ (Husband and wife) ਦਾ ਕੋਈ ਨਾ ਕੋਈ ਝਗੜਾ ਹੁੰਦਾ ਹੈ । ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਈ ਪਤਨੀ ਨੇ ਕਿਹਾ ਕਿ ਇਕ ਹੱਥ ਨਾਲ ਤਾੜੀ ਨਹੀਂ ਵਜ ਸਕਦੀ । ਇਸ ’ਤੇ ਬੈਂਚ ਨੇ ਉਸ ਨੂੰ ਕਿਹਾ ਕਿ ਅਸੀਂ ਤੁਹਾਨੂੰ ਦੋਵਾਂ ਤੋਂ ਪੁੱਛ ਰਹੇ ਹਾਂ, ਸਿਰਫ਼ ਤੁਹਾਨੂੰ ਨਹੀਂ ।

Read More : ਪਿਆਰ ਸਜ਼ਾ ਯੋਗ ਨਹੀਂ ਹੈ ਇਸਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ : ਸੁਪਰੀਮ ਕੋਰਟ

LEAVE A REPLY

Please enter your comment!
Please enter your name here