WhatsApp ਨੇ ਅਧਿਕਾਰਤ ਤੌਰ ‘ਤੇ ਇਨ੍ਹਾਂ ਸਮਾਰਟਫੋਨਾਂ ‘ਤੇ ਸਪੋਰਟ ਕੀਤਾ ਬੰਦ, 5 ਮਈ ਤੋਂ ਕੰਮ ਨਹੀਂ ਕਰੇਗੀ ਐਪ

0
40

WhatsApp ਨੇ ਅਧਿਕਾਰਤ ਤੌਰ ‘ਤੇ ਇਨ੍ਹਾਂ ਸਮਾਰਟਫੋਨਾਂ ‘ਤੇ ਸਪੋਰਟ ਕੀਤਾ ਬੰਦ, 5 ਮਈ ਤੋਂ ਕੰਮ ਨਹੀਂ ਕਰੇਗੀ ਐਪ

ਸਿਰਫ ਇੱਕ ਮਹੀਨਾ ਪਹਿਲਾਂ ਹੀ ਪੁਰਾਣੇ iOS ਸੰਸਕਰਣਾਂ ਅਤੇ ਆਈਫੋਨ ਮਾਡਲਾਂ ਲਈ ਵਟਸਐਪ ਸਪੋਰਟ ਨੂੰ ਖਤਮ ਕਰਨ ਦੀ ਜਾਣਕਾਰੀ ਸਾਹਮਣੇ ਆਈ ਸੀ ਅਤੇ ਹੁਣ ਕੰਪਨੀ ਨੇ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਕੀਤੀ ਹੈ। ਵਟਸਐਪ ਨੇ ਕਿਹਾ ਹੈ ਕਿ 5 ਮਈ 2025 ਤੋਂ ਐਪ iOS 15.1 ਤੋਂ ਪਹਿਲਾਂ ਵਾਲੇ ਵਰਜ਼ਨ ਨੂੰ ਸਪੋਰਟ ਨਹੀਂ ਕਰੇਗੀ।

ਇਨ੍ਹਾਂ ਸਮਾਰਟਫੋਨਾਂ ‘ਤੇ ਨੀ ਮਿਲੇਗਾ ਸਪੋਰਟ

ਮੈਟਾ-ਮਾਲਕੀਅਤ ਵਾਲੀ ਮੈਸੇਜਿੰਗ ਐਪ WhatsApp ਨੇ iOS 15.1 ਤੋਂ ਪੁਰਾਣੇ ਸੰਸਕਰਣਾਂ ਲਈ ਸਪੋਰਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ WhatsApp ਅਗਲੇ iPhone 5s, iPhone 6 ਅਤੇ iPhone 6 Plus ‘ਤੇ ਕੰਮ ਨਹੀਂ ਕਰੇਗਾ। WABetaInfo ਦੀ ਇੱਕ ਰਿਪੋਰਟ ਦੇ ਅਨੁਸਾਰ 5 ਮਈ, 2025 ਤੋਂ WhatsApp iOS 15.1 ਤੋਂ ਪੁਰਾਣੇ ਸੰਸਕਰਣਾਂ ‘ਤੇ ਸਮਰਥਨ ਨਹੀਂ ਦੇਵੇਗਾ। ਇਹ ਬਦਲਾਅ ਨਾ ਸਿਰਫ਼ ਸਟੈਂਡਰਡ WhatsApp ਐਪ ‘ਤੇ ਲਾਗੂ ਹੋਵੇਗਾ, ਸਗੋਂ WhatsApp ਬਿਜ਼ਨਸ ‘ਤੇ ਵੀ ਲਾਗੂ ਹੋਵੇਗਾ, ਕਿਉਂਕਿ ਦੋਵੇਂ ਐਪਾਂ ਇੱਕੋ ਕੋਡ ਅਤੇ ਸਿਸਟਮ ਲੋੜਾਂ ਨੂੰ ਸਾਂਝਾ ਕਰਦੀਆਂ ਹਨ। ਪੁਰਾਣੇ iOS ਸੰਸਕਰਣਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਪ ਦੀ ਵਰਤੋਂ ਜਾਰੀ ਰੱਖਣ ਲਈ ਆਪਣੀ ਡਿਵਾਈਸ ਨੂੰ ਅਪਡੇਟ ਕਰਨ ਜਾਂ ਨਵੇਂ ਆਈਫੋਨ ‘ਤੇ ਸਵਿਚ ਕਰਨ।

ਭੁੱਲ ਕੇ ਵੀ ਰਾਤ ਸਮੇ ਨਹੀਂ ਖਾਣੀ ਚਾਹੀਦੀ ਇਹ ਦਾਲ; ਲਾਭ ਦੀ ਬਜਾਏ ਝੱਲਣਾ ਪੈ ਸਕਦਾ ਨੁਕਸਾਨ!

 

LEAVE A REPLY

Please enter your comment!
Please enter your name here