ਸੜਕ ਹਾਦਸੇ ‘ਚ UKD ਨੇਤਾ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਦੀ ਮੌਤ, ਸੀਐਮ ਧਾਮੀ ਨੇ ਜਤਾਇਆ ਸੋਗ
ਉਤਰਾਖੰਡ : ਰਿਸ਼ੀਕੇਸ਼ ਦੇ ਨਟਰਾਜ ਚੌਕ ਨੇੜੇ ਬੇਕਾਬੂ ਟਰੱਕ ਦੀ ਲਪੇਟ ‘ਚ ਆਉਣ ਨਾਲ ਉਤਰਾਖੰਡ ਕ੍ਰਾਂਤੀ ਦਲ ਦੇ ਸਾਬਕਾ ਕੇਂਦਰੀ ਪ੍ਰਧਾਨ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੰਵਾਰ ਅਤੇ ਹੋਰਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜੋ: ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਸੂਚੀ
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇਕ ਸੀਮਿੰਟ ਨਾਲ ਭਰੇ ਟਰੱਕ ਨੇ ਨਟਰਾਜ ਚੌਕ ਨੇੜੇ ਇਕ ਵਿਆਹ ਸਮਾਗਮ ਵਾਲੀ ਥਾਂ ਦੇ ਬਾਹਰ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਭਾਜਪਾ ਆਗੂ ਭਗਤ ਰਾਮ ਕੋਠਾਰੀ ਦੇ ਬੇਟੇ ਦੀ ਰਿਸੈਪਸ਼ਨ ਇਸ ਵੈਡਿੰਗ ਪੁਆਇੰਟ ‘ਤੇ ਰੱਖੀ ਗਈ ਸੀ। ਉੱਤਰਾਖੰਡ ਕ੍ਰਾਂਤੀ ਦਲ ਦੇ ਆਗੂ ਤ੍ਰਿਵੇਂਦਰ ਸਿੰਘ ਪੰਵਾਰ (69) ਵਾਸੀ ਰਿਸ਼ੀਕੇਸ਼, ਗੁਰਜੀਤ ਸਿੰਘ (35) ਵਾਸੀ ਮਾਜਰੀ ਲਲਤਪੜ ਅਤੇ ਜਤਿਨ ਵਾਸੀ ਰੋਹਿਣੀ, ਦਿੱਲੀ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਤਿੰਨੋਂ ਜਦ ਇਕੱਠੇ ਵਿਆਹ ਸਮਾਗਮ ‘ਚੋ ਬਾਹਰ ਆਏ ਤਾਂ ਟਰੱਕ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋ ਗਏ ਪੁਲਸ ਨੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।