ਮਹਾਕੁੰਭ ‘ਚ ਮਹਾਜਾਮ: ਪ੍ਰਯਾਗਰਾਜ ਦਾ ਸੰਗਮ ਰੇਲਵੇ ਸਟੇਸ਼ਨ 5 ਦਿਨਾਂ ਲਈ ਬੰਦ, ਲੱਖਾਂ ਯਾਤਰੀ ਪਰੇਸ਼ਾਨ
ਮਹਾਂ ਕੁੰਭ ਮੇਲੇ ਵਿੱਚ ਮੌਨੀ ਅਮਾਵਸਿਆ ਤੋਂ ਇਲਾਵਾ ਆਮ ਦਿਨਾਂ ਵਿੱਚ ਵੀ ਸ਼ਰਧਾਲੂਆਂ ਦੀ ਭੀੜ ਆਸ ਨਾਲੋਂ ਕਿਤੇ ਵੱਧ ਨਜ਼ਰ ਆ ਰਹੀ ਹੈ। ਐਤਵਾਰ ਨੂੰ ਵੀ ਪ੍ਰਯਾਗਰਾਜ ‘ਚ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੇ ਮਾਰਗਾਂ ‘ਤੇ ਕਈ ਘੰਟਿਆਂ ਤੱਕ ਭਾਰੀ ਟ੍ਰੈਫਿਕ ਜਾਮ ਰਿਹਾ। ਸੰਗਮ ਰੇਲਵੇ ਸਟੇਸ਼ਨ ਦੇ ਬਾਹਰ ਜ਼ਿਆਦਾ ਭੀੜ ਹੋਣ ਕਾਰਨ ਪ੍ਰਸ਼ਾਸਨ ਨੂੰ ਸਟੇਸ਼ਨ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਸੰਗਮ ਸਟੇਸ਼ਨ 14 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ। ਐਤਵਾਰ ਦੁਪਹਿਰ ਕਰੀਬ 1.30 ਵਜੇ ਸਟੇਸ਼ਨ ਬੰਦ ਕਰ ਦਿੱਤਾ ਗਿਆ। ਮੁੱਖ ਗੇਟਾਂ ਨੂੰ ਤਾਲਾ ਲਗਾ ਦਿੱਤਾ ਗਿਆ ਅਤੇ ਸਟੇਸ਼ਨ ਦੇ ਅੰਦਰ ਮੌਜੂਦ ਯਾਤਰੀਆਂ ਨੂੰ ਇੱਕ ਹੀ ਰਸਤੇ ਰਾਹੀਂ ਬਾਹਰ ਕੱਢਿਆ ਗਿਆ।
ਦਾਖਲਾ ਸਿਰਫ ਸ਼ਹਿਰ ਵਾਲੇ ਪਾਸੇ ਤੋਂ
ਉੱਤਰੀ ਮੱਧ ਰੇਲਵੇ ਦੇ ਸੀਨੀਅਰ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ, ਦਾਖਲਾ ਸਿਰਫ ਸ਼ਹਿਰ ਵਾਲੇ ਪਾਸੇ ਤੋਂ ਹੀ ਦਿੱਤਾ ਜਾਵੇਗਾ ਅਤੇ ਬਾਹਰ ਨਿਕਲਣ ਦਾ ਰਸਤਾ ਸਿਵਲ ਲਾਈਨ ਵਾਲੇ ਪਾਸੇ ਤੋਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅਣਰਿਜ਼ਰਵ ਯਾਤਰੀਆਂ ਨੂੰ ਦਿਸ਼ਾ-ਨਿਰਦੇਸ਼ ਯਾਤਰੀ ਸ਼ੈਲਟਰ ਰਾਹੀਂ ਦਾਖਲਾ ਦਿੱਤਾ ਜਾਵੇਗਾ।
Airtel ਦੇ ਕਰੋੜਾਂ ਯੂਜ਼ਰਸ ਨੂੰ ਝਟਕਾ! ਰੀਚਾਰਜ ਪਲਾਨ ਦੀ ਫਿਰ ਵਧੇਗੀ ਕੀਮਤ
ਏਡੀਸੀਪੀ (ਟ੍ਰੈਫਿਕ) ਨੇ ਕਿਹਾ, “ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਯਾਤਰੀ ਜਿੰਨਾ ਸੰਭਵ ਹੋ ਸਕੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਇੱਥੇ ਲੰਮਾ ਜਾਮ ਲੱਗਾ ਰਹਿੰਦਾ ਹੈ। ਸਾਨੂੰ ਮੌਨੀ ਅਮਾਵਸਿਆ ਦੀ ਪ੍ਰਣਾਲੀ ਨੂੰ ਲਾਗੂ ਕਰਨਾ ਪੈ ਰਿਹਾ ਹੈ।” ਏ.ਡੀ.ਸੀ.ਪੀ. ਦੇ ਅਨੁਸਾਰ, ਲਗਭਗ ਓਨੀ ਹੀ ਭੀੜ ਹੁਣ ਆ ਰਹੀ ਹੈ ਜਿੰਨੀ ਮੌਨੀ ਅਮਾਵਸਿਆ ਮੌਕੇ ਸੀ।