ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ਕਾਰਨ ਇਹ ਰਸਤੇ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ
ਨਵੀ ਦਿੱਲੀ : ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾ ‘ਤੇ ਚਲ ਰਹੀਆਂ ਹਨ। ਸਮਾਗਮ ਵਿੱਚ ਹੋਣ ਵਾਲੀ ਪਰੇਡ ਦੀ ਫੁੱਲ ਡਰੈੱਸ ਰਿਹਰਸਲ 23 ਜਨਵਰੀ ਤੋਂ ਸ਼ੁਰੂ ਹੋਵੇਗੀ। ਅਜਿਹੇ ‘ਚ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਜਿਸ ਨੂੰ ਦੇਖਦੇ ਹੋਏ ਦਿੱਲੀ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਰਾਜਧਾਨੀ ਦੀਆਂ ਕਈ ਸੜਕਾਂ ‘ਤੇ ਅੱਜ ਰਾਤ ਤੋਂ ਹੀ ਐਂਟਰੀ ਬੰਦ ਕਰ ਦਿੱਤੀ ਜਾਵੇਗੀ। ਫੁੱਲ ਡਰੈੱਸ ਰਿਹਰਸਲ ਸਵੇਰੇ 10:30 ਵਜੇ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਕਰਤਵਯ ਪਥ, ਸੀ-ਹੈਕਸਾਗਨ, ਨੇਤਾਜੀ ਸੁਭਾਸ਼ ਚੰਦਰ ਬੋਸ ਸਟੈਚੂ, ਤਿਲਕ ਮਾਰਗ, ਬਹਾਦਰ ਸ਼ਾਹ ਜ਼ਫਰ ਮਾਰਗ ਅਤੇ ਨੇਤਾਜੀ ਸੁਭਾਸ਼ ਮਾਰਗ ਤੋਂ ਹੁੰਦੀ ਹੋਈ ਲਾਲ ਕਿਲੇ ‘ਤੇ ਸਮਾਪਤ ਹੋਵੇਗੀ।
ਇਹ ਰਸਤੇ ਰਹਿਣਗੇ ਬੰਦ-
22 ਜਨਵਰੀ ਨੂੰ ਸ਼ਾਮ 6 ਵਜੇ ਤੋਂ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਕਰਤਵਯ ਪਥ, ‘ਤੇ ਕੋਈ ਆਵਾਜਾਈ ਨਹੀਂ ਹੋਵੇਗੀ।
ਰਫੀ ਮਾਰਗ, ਜਨਪਥ, ਮਾਨ ਸਿੰਘ ਰੋਡ 22 ਜਨਵਰੀ ਨੂੰ ਰਾਤ 11 ਵਜੇ ਤੋਂ ਪਰੇਡ ਦੀ ਸਮਾਪਤੀ ਤੱਕ ਆਵਾਜਾਈ ਲਈ ਬੰਦ ਰਹੇਗਾ।
23 ਜਨਵਰੀ ਨੂੰ ਸਵੇਰੇ 09:15 ਵਜੇ ਤੋਂ ‘ਸੀ’- ਹੈਕਸਾਗਨ-ਇੰਡੀਆ ਗੇਟ ਤੋਂ ਪਰੇਡ ਤਿਲਕ ਮਾਰਗ ਨੂੰ ਪਾਰ ਕਰਨ ਤੱਕ ਕੋਈ ਕਰਾਸ ਟ੍ਰੈਫਿਕ ਨਹੀਂ ਹੋਵੇਗਾ।
ਇਸ ਤੋਂ ਇਲਾਵਾ 23 ਜਨਵਰੀ ਨੂੰ ਸਵੇਰੇ 10.30 ਵਜੇ ਤੋਂ ਤਿਲਕ ਮਾਰਗ, ਬੀ.ਐੱਸ.ਜ਼ੈਡ ਮਾਰਗ ਅਤੇ ਸੁਭਾਸ਼ ਮਾਰਗ ‘ਤੇ ਦੋਵੇਂ ਦਿਸ਼ਾਵਾਂ ‘ਚ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ।
ਕਿਸਾਨ ਆਗੂ ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ, ਪੰਜਾਬ ਸਰਕਾਰ ਕਰੇਗੀ ਮੈਡੀਕਲ ਰਿਪੋਰਟ ਪੇਸ਼