ਵਧਦੇ ਪ੍ਰਦੂਸ਼ਣ ‘ਤੇ SC ਵੱਲੋਂ ਸਖ਼ਤ ਹੁਕਮ; 12ਵੀਂ ਜਮਾਤ ਤੱਕ ਦੇ ਸਕੂਲ ਰੱਖੇ ਜਾਣ ਬੰਦ, ਪੜ੍ਹੋ ਹੋਰ ਕੀ ਕੁਝ ਕਿਹਾ
ਨਵੀਂ ਦਿੱਲੀ, 18 ਨਵੰਬਰ : ਦਿੱਲੀ-ਐਨਸੀਆਰ ਵਿੱਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ 12ਵੀਂ ਜਮਾਤ ਤਕ ਦੇ ਦਿੱਲੀ ਐਨਸੀਆਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ 12ਵੀਂ ਜਮਾਤ ਤੱਕ ਦੀਆਂ ਸਰੀਰਕ (physical) ਕਲਾਸਾਂ ਬੰਦ ਕਰਨ ਬਾਰੇ ਵੀ ਜਲਦੀ ਫੈਸਲਾ ਲੈਣ ਲਈ ਕਿਹਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਖ਼ਤ ਹਦਾਇਤਾਂ ਦਿੱਤੀਆਂ ਕਿ ਅਦਾਲਤ ਤੋਂ ਪੁੱਛੇ ਬਿਨਾਂ GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।
ਇਹ ਵੀ ਪੜੋ : ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਸੁਪਰੀਮ ਕੋਰਟ ਵੱਲੋਂ 5 ਵੱਡੇ ਨਿਰਦੇਸ਼
1. ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਤੁਰੰਤ ਸਟੇਜ- 4 ਪਾਬੰਦੀਆਂ ਲਗਾਉਣ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ।
2. ਸਟੇਜ-4 ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇਹਨਾਂ ਰਾਜਾਂ ਵਿੱਚ ਇੱਕ ਟੀਮ ਬਣਾਈ ਜਾਵੇ।
3. ਜੇਕਰ ਕਿਸੇ ਪਾਬੰਦੀ ਦੀ ਉਲੰਘਣਾ ਹੁੰਦੀ ਹੈ, ਤਾਂ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਇੱਕ ਵਿਧੀ ਬਣਾਈ ਜਾਵੇ।
4. ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਹੁੰਦੇ, GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।ਭਾਵੇਂ AQI 300 ਤੋਂ ਹੇਠਾਂ ਕਿਉਂ ਨਾ ਆ ਜਾਵੇ।
5. 10ਵੀਂ ਅਤੇ 12ਵੀਂ ਦੀਆਂ ਜਮਾਤਾਂ ਅਜੇ ਚੱਲ ਰਹੀਆਂ ਹਨ, ਐਨਸੀਆਰ ਵਿੱਚ ਸ਼ਾਮਲ ਰਾਜ ਸਰਕਾਰਾਂ ਤੁਰੰਤ ਸਕੂਲਾਂ ਨੂੰ ਬੰਦ ਕਰਨ ਬਾਰੇ ਫੈਸਲਾ ਲੈਣ।