ਖੇਲੋ ਇੰਡੀਆ ਯੂਥ ਗੇਮਜ਼-2022 ਦੀ ਉਡੀਕ ਦਾ ਸਮਾਂ ਹੁਣ ਖਤਮ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਲਈ ਅੱਜ ਪੰਚਕੂਲਾ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਪਹੁੰਚਣਗੇ। ਇਸ ਸਬੰਧੀ ਪੰਚਕੂਲਾ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਕੁਝ ਸੜਕਾਂ ਪਾਰ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਪੰਚਕੂਲਾ ਪੁਲਿਸ ਵੱਲੋਂ ਬਣਾਏ ਗਏ ਵੀ.ਵੀ.ਆਈ.ਪੀ ਰੂਟ ਵਿੱਚ ਪੁਰਾਣਾ ਪੰਚਕੂਲਾ ਤੋਂ ਜ਼ੀਰਕਪੁਰ ਹਾਈਵੇ (ਤਾਊ ਦੇਵੀ ਲਾਲ ਸਟੇਡੀਅਮ ਸੈਕਟਰ 3 ਤੋਂ ਜਾਣ ਵਾਲਾ), ਮਾਜਰੀ ਚੌਕ ਤੋਂ ਜ਼ੀਰਕਪੁਰ, ਅੰਦਰੂਨੀ ਸੜਕ, ਟਰੈਫ਼ਿਕ ਲਾਈਟ ਪੁਆਇੰਟ ਸੈਕਟਰ 3 ਤੋਂ ਤਾਊ ਦੇਵੀ ਲਾਲ ਸਟੇਡੀਅਮ ਨੂੰ ਜਾਣ ਵਾਲਾ ਰਸਤਾ ਸ਼ਾਮਲ ਹੈ।
ਖੇਲੋ ਇੰਡੀਆ ਯੁਵਕ ਖੇਡਾਂ 4 ਤੋਂ 13 ਜੂਨ ਤੱਕ ਚੱਲਣਗੀਆਂ, ਜਿਸ ਨੂੰ ਲੈ ਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਦਾਨ ‘ਤੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਰੋਜ਼ਾਨਾ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸਾਂਝੇ ਤੌਰ ‘ਤੇ ‘ਖੇਲੋ ਇੰਡੀਆ ਯੂਥ ਗੇਮਜ਼-2021’ ਦੇ ਚੌਥੇ ਐਡੀਸ਼ਨ ਦਾ ਆਯੋਜਨ ਕਰ ਰਹੇ ਹਨ। ਇਸ ਤਹਿਤ ਖੇਡਾਂ ਦੇ ਆਯੋਜਨ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਰਾਸ਼ੀ ਵਿੱਚੋਂ 139 ਕਰੋੜ ਰੁਪਏ ਨਵੇਂ ਖੇਡ ਢਾਂਚੇ ਦੇ ਨਿਰਮਾਣ ਅਤੇ ਪੁਰਾਣੇ ਬੁਨਿਆਦੀ ਢਾਂਚੇ ਦੇ ਸੁਧਾਰ ’ਤੇ ਖਰਚ ਕੀਤੇ ਗਏ ਹਨ।