ਸਾਬਕਾ ਵਿਧਾਇਕ, ਐਮ. ਪੀ., ਇੰਸਪੈਕਟਰ ਸਮੇਤ 14 ਨੂੰ ਉਮਰ ਕੈਦ

0
30
Court

ਗੁਜਰਾਤ, 30 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਬਣੀ ਅਹਿਮਦਾਬਾਦ ਸਿਟੀ ਸੈਸ਼ਨ ਕੋਰਟ ਦੀ ਏ. ਸੀ. ਬੀ. ਅਦਾਲਤ (A. C. B. Court) ਨੇ 2018 ਦੇ ਬਿਟਕੋਇਨ ਡਕੈਤੀ ਅਤੇ ਅਗ਼ਵਾ ਮਾਮਲੇ ਵਿਚ ਅਪਣਾ ਫ਼ੈਸਲਾ ਸੁਣਾਉਂਦਿਆਂ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ, ਅਮਰੇਲੀ ਦੇ ਸਾਬਕਾ ਐਸ. ਪੀ. ਜਗਦੀਸ਼ ਪਟੇਲ, ਸਾਬਕਾ ਪੁਲਿਸ ਇੰਸਪੈਕਟਰ ਅਨੰਤ ਪਟੇਲ ਸਮੇਤ 14 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਕੀ ਹੈ ਸਮੁੱਚਾ ਮਾਮਲਾ

ਸਾਲ 2018 ਵਿਚ ਸੂਰਤ ਦੇ ਬਿਲਡਰ ਸ਼ੈਲੇਸ਼ ਭੱਟ (Surat builder Shailesh Bhatt) ਨੇ ਦੋਸ਼ ਲਗਾਇਆ ਸੀ ਕਿ ਇੱਕ ਮਾਮਲੇ ਵਿਚ ਪੁੱਛਗਿੱਛ ਦੌਰਾਨ ਅਮਰੇਲੀ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਬੰਧਕ ਬਣਾ ਲਿਆ ਸੀ ਅਤੇ ਉਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ 12 ਕਰੋੜ ਰੁਪਏ ਦੇ ਬਿਟਕੋਇਨ ਅਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਸਾਜ਼ਸ਼ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ ਵੀ ਸ਼ਾਮਲ ਸਨ ।

Read More : ਅਦਾਲਤ ਵਲੋਂ ਸੁਣਾਈ 7 ਸਾਲ ਦੀ ਸਜ਼ਾ ਸੁਣਦਿਆਂ ਹੀ ਮਾਰੀ ਦੂਸਰੀ ਮੰਜਿਲ ਤੋਂ ਛਾਲ

LEAVE A REPLY

Please enter your comment!
Please enter your name here