ਮਸ਼ਹੂਰ ਕਾਮੇਡੀ Actor ਟੀਕੂ ਤਲਸਾਨਿਆ ਹਸਪਤਾਲ ’ਚ ਭਰਤੀ, ਇਸ ਗੰਭੀਰ ਸੱਮਸਿਆ ਨਾਲ ਜੂਝ ਰਿਹਾ ਅਦਾਕਾਰ
ਨਵੀ ਦਿੱਲੀ : ਬਾਲੀਵੁੱਡ ਅਤੇ ਗੁਜਰਾਤੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਟਿਕੂ ਤਲਸਾਨੀਆ ਨੂੰ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪਿਆ। ਦਿਲ ਦੇ ਦੌਰੇ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਦਾਕਾਰ ਫਿਲਹਾਲ ਹਸਪਤਾਲ ‘ਚ ਭਰਤੀ ਹੈ।ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਟਿਕੂ ਤਲਸਾਨੀਆ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਟੀਵੀ ਸ਼ੋਅ ਵੀ ਕੀਤੇ ਹਨ। ਹਾਲ ਹੀ ‘ਚ ਉਹ ਰਾਜਕੁਮਾਰ ਰਾਓ ਦੀ ਫਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ‘ਚ ਨਜ਼ਰ ਆਏ ਸਨ।
ਨਿੱਜੀ ਹਸਪਤਾਲ ‘ਚ ਭਰਤੀ
ਮੀਡੀਆ ਰਿਪੋਰਟਾਂ ਮੁਤਾਬਕ 70 ਸਾਲਾ ਟਿਕੂ ਤਲਸਾਨੀਆ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਮੁੰਬਈ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਕਈ ਫ਼ਿਲਮਾਂ ਚ ਕੀਤਾ ਕੰਮ
ਦੱਸ ਦੇਈਏ ਕਿ ਟੀਕੂ ਤਲਸਾਨੀਆ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੇ ਦੇਵਦਾਸ, ਜੋੜੀ ਨੰਬਰ ਵਨ, ਕੁਲੀ ਨੰਬਰ 1, ਰਾਜਾ ਹਿੰਦੁਸਤਾਨੀ, ਡਰ, ਜੁਡਵਾ, ਪਿਆਰ ਕਿਆ ਤੋ ਡਰਨਾ ਕਯਾ, ਰਾਜੂ ਚਾਚਾ, ਮੇਲਾ, ਅੱਖੀਓ ਸੇ ਗੋਲੀ ਮਾਰੇ, ਹੰਗਾਮਾ, ਢੋਲ, ਧਮਾਲ, ਸਪੈਸ਼ਲ 26 ਵਰਗੀਆਂ ਸੈਂਕੜੇ ਫਿਲਮਾਂ ਵਿੱਚ ਕੰਮ ਕੀਤਾ।
ਭਾਰਤ ‘ਚ ਲਗਾਤਾਰ ਵੱਧ ਰਹੇ HMPV ਦੇ ਕੇਸ, ਹੁਣ ਆਸਾਮ ‘ਚ ਮਾਮਲਾ ਆਇਆ ਸਾਹਮਣੇ