ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

0
6
Enforcement Directorate

ਨਵੀਂ ਦਿੱਲੀ, 21 ਅਗਸਤ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਹੈ ਕਿ ਮਨੀ ਲਾਂਡਿੰਗ ਨਾਲ ਸਬੰਧਤ ਇਕ ਮਾਮਲੇ ਵਿਚ ਕੋਲਕਾਤਾ `ਚ ਸਥਿਤ ਰੋਜ਼ ਵੈਲੀ ਗਰੁੱਪ ਦੀ ਲਗਭਗ 263 ਕਰੋੜ ਰੁਪਏ ਦੀ ਜਾਇਦਾਦ ਕੁਰਕ (Property worth Rs 263 crore attached) ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਗਰੁੱਪ `ਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ ।

ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ : ਈ. ਡੀ.

ਈ. ਡੀ. ਨੇ ਦੱਸਿਆ ਕਿ ਉਸ ਨੇ 13 ਅਗਸਤ ਨੂੰ ਮਨੀ ਲਾਂਡਿੰਗ ਰੋਕਥਾਮ ਕਾਨੂੰਨ (Anti-Money Laundering Act) (ਪੀ. ਐੱਮ. ਐੱਲ. ਏ.) ਤਹਿਤ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਕੋਲਕਾਤਾ ਵੈਸਟ ਇੰਟਰਨੈਸ਼ਨਲ ਸਿਟੀ `ਚ ਚਾਰੂਲਤਾ ਪ੍ਰਾਜੈਕਟ ਦੇ ਬੀ/02/45 ਸਥਿਤ ਇਕ ਬੰਗਲੇ ਦੇ ਨਾਲ-ਨਾਲ ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ ।

ਕਦੋਂ ਕੀਤਾ ਸੀ ਈ. ਡੀ. ਨੇ ਕੇਸ ਦਰਜ

ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਈ. ਡੀ. ਨਾਮੀ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਰੋਜ਼ ਵੈਲੀ (Rose Valley) ਰੀਅਲ ਅਸਟੇਟ ਐਂਡ ਕੰਸਟ੍ਰਕਸ਼ਨਜ਼ ਅਤੇ ਸਬੰਧਤ ਸੰਸਥਾਵਾਂ ਨਾਲ ਜੁੜੀ ਮਨੀ ਲਾਂਡਿੰਗ ਜਾਂਚ ਦੇ ਹਿੱਸੇ ਦੇ ਰੂਪ `ਚ ਕੀਤੀ ਗਈ ਹੈ। ਈ. ਡੀ. ਨੇ 2014 `ਚ ਰੋਜ਼ ਵੈਲੀ ਗਰੁੱਪ, ਉਸ ਦੇ ਪ੍ਰਧਾਨ ਗੌਤਮ ਕੁੰਡੂ (President Gautam Kundu) ਤੇ ਹੋਰਨਾਂ ਦੇ ਖਿਲਾਫ ਪੀ. ਐੱਮ. ਐੱਲ. ਏ. ਦਾ ਮਾਮਲਾ ਦਰਜ ਕੀਤਾ ਸੀ ।

Read More : ਈ. ਡੀ. ਨੇ ਕੀਤੀ ਅਨਿਲ ਅੰਬਾਨੀ ਸਮੇਤ ਯੈਸ ਬੈਂਕ ਅਤੇ ਹੋਰਨਾਂ ਤੇ ਰੇਡ

LEAVE A REPLY

Please enter your comment!
Please enter your name here