PF ਅਕਾਊਂਟ ‘ਚ ਬੇਕਾਰ ਪਏ ਹਨ ਕਰੋੜਾਂ ਰੁਪਏ, ਜੇ ਤੁਹਾਡਾ ਵੀ ਹੈ ਖਾਤਾ ਤਾਂ ਅੱਜ ਹੀ ਇਹ ਚੀਜ਼ ਕਰੋ Check
ਨਵੀ ਦਿੱਲੀ : ਕਿਸੇ ਵੀ ਕਰਮਚਾਰੀਆਂ ਦੀ ਤਨਖ਼ਾਹ ਦਾ ਕੁਝ ਹਿੱਸਾ ਕੰਪਨੀ ਵੱਲੋਂ ਪੀਐਫ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ। ਜਦੋਂ ਤੱਕ ਕੋਈ ਵਿਅਕਤੀ ਕੰਮ ਕਰਦਾ ਹੈ, ਰਕਮ ਪੀਐਫ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਦੱਸ ਦਈਏ ਕਿ ਹਾਲ ਹੀ ਚ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਕਰਮਚਾਰੀ ਭਵਿੱਖ ਨਿਧੀ (EPF) ਖਾਤਿਆਂ ਵਿੱਚ 8505.23 ਕਰੋੜ ਰੁਪਏ ‘ਬੇਕਾਰ’ ਪਏ ਹਨ। ਇਹ ਖਾਤੇ ਬੰਦ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਰਕਮਾਂ ਦਾ ਦਾਅਵਾ ਨਹੀਂ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਲੋਕ ਸਭਾ ‘ਚ ਦਿੱਤੀ ਗਈ।
ਪੰਜ ਗੁਣਾ ਵਧੀ ਰਕਮ
ਲੋਕ ਸਭਾ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵਿੱਤੀ ਸਾਲ 2023-24 ‘ਚ ਅਕਿਰਿਆਸ਼ੀਲ ਈਪੀਐੱਫ ਖਾਤਿਆਂ ‘ਚ ਜਮ੍ਹਾ ਰਾਸ਼ੀ 2018-19 ਦੇ ਮੁਕਾਬਲੇ ਪੰਜ ਗੁਣਾ ਵਧ ਕੇ 8,505.23 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018-19 ‘ਚ ਇਹ ਰਕਮ 1638.37 ਕਰੋੜ ਰੁਪਏ ਸੀ।
ਇਹ ਰਕਮ ਕਿਸ ਨੂੰ ਮਿਲੇਗੀ?
ਅਜਿਹੇ ਚ ਸਵਾਲ ਇਹ ਉੱਠਦਾ ਹੈ ਕਿ ਇਹ ਰਕਮ ਕਿਸ ਨੂੰ ਮਿਲੇਗੀ?ਇਨ-ਆਪਰੇਟਿਵ ਖਾਤਿਆਂ ਵਿੱਚ ਜਮ੍ਹਾ ਰਾਸ਼ੀ ‘ਤੇ ਦਾਅਵਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸਦੇ ਲਈ ਕੁਝ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਹੋਵੇਗਾ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਅਕਿਰਿਆਸ਼ੀਲ ਖਾਤੇ ਵਿੱਚ ਪਈ ਇਹ ਰਕਮ ਸਬੰਧਤ ਲਾਭਪਾਤਰੀਆਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਪੀਐਫ ਅਕਾਉਂਟ ਦੇ ਅਕਿਰਿਆਸ਼ੀਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਤਿੰਨ ਸਾਲਾਂ ਤੋਂ ਰਕਮ ਜਮ੍ਹਾ ਨਾ ਹੋਣਾ। ਇਨ੍ਹਾਂ ਵਿੱਚ ਨੌਕਰੀ ਬਦਲਣਾ, ਨੌਕਰੀ ਛੱਡਣਾ, ਕਰਮਚਾਰੀ ਦੀ ਮੌਤ ਆਦਿ ਸ਼ਾਮਲ ਹਨ।
ਆਪਣੇ ਖਾਤੇ ਨੂੰ ਰੱਖੋ ਅੱਪ-ਟੂ-ਡੇਟ
ਸਭ ਜ਼ਰੂਰੀ ਚੀਜ ਇਹ ਹੈ ਕਿ ਆਪਣੇ PF ਖਾਤੇ ਨੂੰ ਹਮੇਸ਼ਾ ਅੱਪ-ਟੂ-ਡੇਟ ਰੱਖੋ। ਉਸਦਾ ਕੇਵਾਈਸੀ ਪੂਰਾ ਕਰਵਾਓ। ਹਰ ਦੋ-ਤਿੰਨ ਮਹੀਨਿਆਂ ਬਾਅਦ ਜਾਂਚ ਕਰਦੇ ਰਹੋ ਕਿ ਕੰਪਨੀ ਤੁਹਾਡੇ ਪੀਐਫ ਖਾਤੇ ਵਿੱਚ ਪੀਐਫ ਦੀ ਰਕਮ ਜਮ੍ਹਾਂ ਕਰ ਰਹੀ ਹੈ ਜਾਂ ਨਹੀਂ। ਜੇਕਰ ਜਮ੍ਹਾ ਨਹੀਂ ਕਰਵਾਇਆ ਗਿਆ ਤਾਂ ਕੰਪਨੀ ਨੂੰ ਇਸ ਦੀ ਸ਼ਿਕਾਇਤ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ epfindia.gov.in ‘ਤੇ ਜਾਓ।
ਇਹ ਵੀ ਪੜੋ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੀ ਅਪਡੇਟ