ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ਼ ਨੇ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਹੈ। ਬੀਐੱਸਐਫ ਵਲੋਂ ਗ੍ਰਿਫਤਾਰ ਕੀਤਾ ਨੌਜਵਾਨ ਪਾਕਿਸਤਾਨ ਦਾ ਰਹਿਣ ਵਾਲਾ ਹੈ। ਬੀਐੱਸਐਫ ਦੀ 103 ਬਟਾਲੀਅਨ ਨੇ ਬੀਓਪੀ ਕਾਲੀਆ ਤੋਂ ਇਸ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ 103 ਬਟਾਲੀਅਨ ਦੇ ਜਵਾਨਾਂ ਵਲੋਂ ਭਾਰਤੀ ਖੇਤਰ ਵਿਚ ਦਾਖ਼ਲ ਹੋ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਲੋਂ ਹਿਰਾਸਤ ‘ਚ ਲੈਕੇ ਪੁੱਛਗਿੱਛ ਸ਼ੁਰੂ ਕੀਤੀ ਗਈ । ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਮੁਹੰਮਦ ਅਮਜਦ ਵਜੋਂ ਹੋਈ ਹੈ ਜਿਸਦਾ ਪਿੰਡ ਸਰਹਾਲੀ ਜ਼ਿਲਾ ਕਸੂਰ ਹੈ ਤਲਾਸ਼ੀ ਦੌਰਾਨ ਇਸ ਪਾਕਸਤਾਨੀ ਕੋਲੋ ਕੁਝ ਕੁਰਾਨ ਦੀਆਂ ਆਇਤਾਂ,ਮੋਬਾਈਲ ਫੋਨ ਦੇ ਹੈਡਫੋਨ ਬ੍ਰਾਮਦ ਹੋਏ ਹਨ। ਜਿਸ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।