ਬੈਂਗਲੁਰੂ ‘ਚ Aero ਇੰਡੀਆ-2025 ਦਾ ਹੋਇਆ ਆਗਾਜ਼, ਅਸਮਾਨ ‘ਚ ਗਰਜੇ ਰਾਫੇਲ, ਤੇਜਸ ਅਤੇ ਸੁਖੋਈ, ਦਿਖਾਏ ਹੈਰਾਨੀਜਨਕ ਸਟੰਟ
ਏਸ਼ੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ ਵਿੱਚੋਂ ਇੱਕ ਏਰੋ ਇੰਡੀਆ 2025 ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਸ਼ੋਅ ਬੈਂਗਲੁਰੂ ਦੇ ਯੇਲਹੰਕਾ ਏਅਰਫੋਰਸ ਸਟੇਸ਼ਨ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਜੋ ਕਿ 14 ਫਰਵਰੀ ਤੱਕ ਚੱਲੇਗਾ। ਏਅਰ ਸ਼ੋਅ ਵਿੱਚ 30 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੇਲਹੰਕਾ ਏਅਰਫੋਰਸ ਸਟੇਸ਼ਨ ‘ਤੇ ਆਯੋਜਿਤ ਏਅਰੋ ਇੰਡੀਆ 2025 ‘ਚ ਹਿੱਸਾ ਲਿਆ ਹੈ। ਸ਼ੋਅ ਦੇ ਪਹਿਲੇ 3 ਦਿਨ ਵਪਾਰਕ ਦਰਸ਼ਕਾਂ ਲਈ ਅਤੇ ਆਖਰੀ 2 ਦਿਨ ਆਮ ਲੋਕਾਂ ਲਈ ਹੋਣਗੇ।
ਤੇਜਸ ਨੇ ਹਵਾ ਵਿੱਚ 360° ਦਾ ਚੱਕਰ ਲਗਾਇਆ
ਭਾਰਤ ਦੀ ਰੱਖਿਆ ਸ਼ਕਤੀ ਦਾ ਪ੍ਰਦਰਸ਼ਨ ਇਸ ਸਮਾਗਮ ਵਿੱਚ ਮੁੱਖ ਆਕਰਸ਼ਣ ਹੋਵੇਗਾ। ਏਰੋ ਇੰਡੀਆ 2025 ਏਸ਼ੀਆ ਦੀ ਚੋਟੀ ਦੀ ਏਰੋਸਪੇਸ ਪ੍ਰਦਰਸ਼ਨੀ ਦਾ 15ਵਾਂ ਸੰਸਕਰਨ ਹੈ। ਤੇਜਸ ਮਾਰਕ 1ਏ ਏਅਰਕਰਾਫਟ ਨੇ ਏਅਰ ਸ਼ੋਅ ਦੌਰਾਨ ਹਵਾ ਵਿੱਚ 360° ਦਾ ਚੱਕਰ ਲਗਾਇਆ। ਸੁਖੋਈ ਐਸਯੂ-30 ਐਮਕੇਆਈ ਨੇ ਵੀ ਅਸਮਾਨ ਵਿੱਚ ਸਟੰਟ ਕੀਤੇ। ਇਸ ਵਿੱਚ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵੀ ਸ਼ਾਮਲ ਕੀਤੇ ਗਏ ਹਨ। ਅਮਰੀਕੀ ਹਵਾਈ ਸੈਨਾ ਨੇ ਆਪਣਾ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ F-35 ਭੇਜਿਆ ਹੈ ਅਤੇ ਰੂਸ ਨੇ ਆਪਣੇ ਸੁਖੋਈ-SU-57 ਨੂੰ ਬੈਂਗਲੁਰੂ ਏਅਰ ਸ਼ੋਅ ਵਿੱਚ ਪ੍ਰਦਰਸ਼ਨ ਲਈ ਭੇਜਿਆ ਹੈ।
ਮਹਾਕੁੰਭ ‘ਚ ਮਹਾਜਾਮ: ਪ੍ਰਯਾਗਰਾਜ ਦਾ ਸੰਗਮ ਰੇਲਵੇ ਸਟੇਸ਼ਨ 5 ਦਿਨਾਂ ਲਈ ਬੰਦ, ਲੱਖਾਂ ਯਾਤਰੀ ਪਰੇਸ਼ਾਨ