ਮੁੰਬਈ, 5 ਸਤੰਬਰ 2025 : ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਆਏ ਹੜ੍ਹ ਦੇ ਕਾਰਨ ਪੀੜ੍ਹਤਾਂ ਦੀ ਮਦਦ ਲਈ ਜਿਥੇ ਹਰ ਕੋਈ ਅੱਗੇ ਆ ਰਿਹਾ ਹੈ, ਉਥੇ ਭਾਰਤ ਦੀ ਪ੍ਰਸਿੱਧ ਫਿ਼ਲਮ ਸਟਾਰ ਪ੍ਰੀਟੀ ਜਿੰਟਾ (Popular film star Preity Zinta) ਨੇ ਵੀ ਪੰਜਾਬ ਲਈ 33 ਲੱਖ 8 ਹਜ਼ਾਰ ਰੁਪਏ ਦਿੱਤੇ ਹਨ । ਦੱਸਣਯੋਗ ਹੈ ਕਿ ਪ੍ਰੀਟੀ ਜ਼ਿੰਟਾ ਦੀ ਇੰਡਅਨ ਪ੍ਰੀਮੀਅਰ ਲੀਗ ਫਰੈਂਚਾਇਜ਼ੀ ਪੰਜਾਬ ਕਿੰਗਜ਼ ਪੰਜਾਬ ਦੀ ਮਾਲਕਨ ਵੀ ਹਨ ।
‘ਟੂਗੈਦਰ ਫਾਰ ਪੰਜਾਬ’ ਮੁਹਿੰਮ ਦੇ ਹਿੱਸੇ ਵਜੋਂ ਹੇਮਕੁੰਟ ਫਾਊਂਡੇਸ਼ਨ ਅਤੇ ਰਾਊਂਡ ਟੇਬਲ ਇੰਡੀਆ ਨਾਲ ਭਾਈਵਾਲੀ ਕੀਤੀ
ਉਨ੍ਹਾਂ ‘ਟੂਗੈਦਰ ਫਾਰ ਪੰਜਾਬ’ ਮੁਹਿੰਮ ਦੇ ਹਿੱਸੇ ਵਜੋਂ ਹੇਮਕੁੰਟ ਫਾਊਂਡੇਸ਼ਨ ਅਤੇ ਰਾਊਂਡ ਟੇਬਲ ਇੰਡੀਆ (Hemkunt Foundation and Round Table India) ਨਾਲ ਭਾਈਵਾਲੀ ਕੀਤੀ ਹੈ । ਆਈ. ਪੀ. ਐਲ. ਫਰੈਂਚਾਇਜ਼ੀ ਪੰਜਾਬ ਕਿੰਗਜ਼ ਨੇ ਹੁਣ ਰਾਜ ਦੇ ਹੜ੍ਹ ਪੀੜਤਾਂ ਲਈ ਲਗਭਗ 33.8 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਟੀਮ ਨੇ ਕਰਾਊਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ।
ਭਵਿੱਖ ਦੀ ਐਮਰਜੈਂਸੀ ਲਈ ਪੰਜਾਬ ਵਿਚ ਆਫ਼ਤ-ਪ੍ਰਤੀਕਿਰਿਆ ਸੰਪਤੀਆਂ ਵਜੋਂ ਵੀ ਕਿਸ਼ਤੀਆਂ ਦੀ ਵਰਤੋਂ ਜਾਰੀ ਰਹੇਗੀ
ਜਾਣਕਾਰੀ ਮੁਤਾਬਕ ਇਹ ਫੰਡ ਸੂਬੇ ਵਿਚ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਫਸੇ ਪਰਿਵਾਰਾਂ ਨੂੰ ਕੱਢਣ, ਡਾਕਟਰੀ ਐਮਰਜੈਂਸੀ ਅਤੇ ਜ਼ਰੂਰੀ ਰਾਹਤ ਸਪਲਾਈ ਦੇ ਨਾਲ-ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਵਿਚ ਮਦਦ ਕਰਨਗੇ । ਇਸ ਦੇ ਨਾਲ ਹੀ ਭਵਿੱਖ ਦੀ ਐਮਰਜੈਂਸੀ ਲਈ ਪੰਜਾਬ ਵਿਚ ਆਫ਼ਤ-ਪ੍ਰਤੀਕਿਰਿਆ ਸੰਪਤੀਆਂ ਵਜੋਂ ਵੀ ਕਿਸ਼ਤੀਆਂ ਦੀ ਵਰਤੋਂ ਜਾਰੀ ਰਹੇਗੀ ।
Read More : ਹੜ੍ਹਾਂ ਕਾਰਨ 4 ਲੱਖ ਏਕੜ ਰਕਬਾ ਡੁੱਬਣ ਨਾਲ ਦੇਸ਼ ਦਾ ਅੰਨ ਭੰਡਾਰ ਸੰਕਟ ‘ਚ