ਪੰਜਾਬੀ ਫਿਲਮ ‘ਮਾਂ ਦਾ ਲਾਡਲਾ’ ਦਾ ਨਵਾਂ ਗੀਤ ‘ਪੰਜਾਬ ਜੇਹਾ ‘ ਅੱਜ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਾਈਟਲ ਟਰੈਕ MAA DA LADLA ਵੀ ਰਿਲੀਜ਼ ਹੋ ਚੁੱਕਿਆ ਹੈ ਜਿਸਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਅਤੇ ਟਾਈਟਲ ਟਰੈਕ ਤੋਂ ਬਾਅਦ ਫਿਲਮ ਦਾ ਇੱਕ ਹੋਰ ਗੀਤ ‘ਪੰਜਾਬ ਜੇਹਾ ‘ਆਊਟ ਹੋ ਗਿਆ ਹੈ। ‘ਪੰਜਾਬ ਜੇਹਾ’ ਵਜ਼ੀਰ ਪਾਤਰ ਅਤੇ ਕਿਰਨ ਸੰਧੂ ਦੁਆਰਾ ਗਾਇਆ ਗਿਆ ਹੈ। ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਜੋੜੀ ਬਹੁਤ ਜਲਦ ਸਿਨੇਮਾਂ ਘਰਾਂ ‘ਚ ਰੌਣਕਾਂ ਲਗਾਉਣਗੇ।
ਤਰਸੇਮ ਜੱਸੜ ਤੇ ਨੀਰੂ ਬਾਜਵਾ ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਨਵੀਂ ਫਿਲਮ ‘ਮਾਂ ਦਾ ਲਾਡਲਾ’ ਬਹੁਤ ਜਲਦ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਪੋਸਟਰ ਨੂੰ ਵੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਤੀ ਪਤਨੀ ਦੇ ਵਿਚਾਲੇ ਪਿਆਰ ਤੇ ਤਕਰਾਰ ਦੀ ਕਹਾਣੀ ਹੈ।
ਇਸ ਫਿਲਮ ਦੇ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਦੈ ਪ੍ਰਤਾਪ ਸਿੰਘ ਦੁਆਰਾ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਮਨਪ੍ਰੀਤ ਜੌਹਲ ਆਸ਼ੂ ਮੁਨੀਸ਼ ਸਾਹਨੀ ਇਸ ਫਿਲਮ ਦੇ ਪ੍ਰੋਡਿਊਸਰ ਹਨ। ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਨੇ ਪ੍ਰੋਜੈਕਟ ਪੇਸ਼ ਕੀਤਾ ਹੈ। ਫਿਲਮ ਵਿੱਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਅਤੇ ਹੋਰ ਵਰਗੇ ਕਲਾਕਾਰ ਵੀ ਹਨ। ਇਸ ਫਿਲਮ ਦੀ ਕਹਾਣੀ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਫਿਲਮ MAA DA LADLA 16 ਸਤੰਬਰ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।