ਰਾਸ਼ਟਰਮੰਡਲ ਖੇਡਾਂ ਵਿਚ ਮੀਰਾਬਾਈ ਨੇ ਭਾਰਤ ਨੂੰ ਦੁਆਇਆ ਪਹਿਲਾ ਸੋਨ ਤਮਗਾ

0
26
Mirabai

ਗਲਾਸਗੋ, 27 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ (Commonwealth Games) ਦੇ ਵਿਚ ਭਾਰਤੀ ਖਿਡਾਰਨ ਮੀਰਾਬਾਈਕ ਚਾਨੂ ਨੇ ਭਾਰਤ ਨੂੰ ਪਹਿਲ ਸੋਨ ਤਮਗਾ (Gold medal) ਦੁਆ ਦਿੱਤਾ ਹੈ ।

ਕਿਹੜੀ ਖੇਡ ਵਿਚ ਦੁਆਇਆ ਹੈ ਭਾਰਤ ਨੂੰ ਸੋਨ ਤਮਗਾ

ਮੀਰਾਬਾਈ ਚਾਨੂ (Mirabai Chanu) ਨੇ ਰਾਸ਼ਟਰ ਮੰਡਲ ਖੇਡਾਂ 2026 ਵਿੱਚ ਜੋ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾ ਦਿੱਤਾ ਹੈ ਉਹ ਤਮਗਾ ਉਨ੍ਹਾਂ ਨੇ ਮਹਿਲਾਵਾਂ ਦੇ 48 ਕਿੱਲੋ ਵੇਟਲਿਫਟਿੰਗ ਮੁਕਾਬਲੇ (Weightlifting competitions) ਵਿੱਚ 190 ਕਿੱਲੋ (85 ਕਿੱਲੋ ਸਨੈਚ + 105 ਕਿੱਲੋ ਕਲੀਨ ਐਂਡ ਜਰਕ) ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਆਪਣੇ ਨਾਮ ਕੀਤਾ ।

ਭਾਰਤ ਪਹੁੰਚ ਗਿਆ ਹੈ ਤਮਗਾ ਸੂਚੀ ਵਿਚ 7ਵੇੇਂ ਸਥਾਨ ‘ਤੇ

ਭਾਰਤ ਦੇ ਹੁਣ 3 ਤਮਗੇ (1 ਸੋਨਾ, 1 ਚਾਂਦੀ ਅਤੇ 1 ਕਾਂਸੀ) ਹੋ ਗਏ ਹਨ । ਇਸ ਤੋਂ ਪਹਿਲਾਂ ਐਤਵਾਰ ਨੂੰ ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿੱਲੋ ਵਰਗ ਵਿੱਚ 264 ਕਿੱਲੋ (121+143) ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਸੀ । ਉੱਥੇ ਹੀ, ਸ਼ੁੱਕਰਵਾਰ ਨੂੰ ਝੰਡੂ ਕੁਮਾਰ ਨੇ ਪੈਰਾ ਪਾਵਰਲਿਫਟਿੰਗ ਵਿੱਚ ਕਾਂਸੀ ਦਿਵਾ ਕੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਸੀ । ਭਾਰਤ ਹੁਣ ਤਮਗਾ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ 12 ਸੋਨੇ ਦੇ ਤਮਗਿਆਂ ਸਮੇਤ 24 ਤਮਗਿਆਂ ਨਾਲ ਚੋਟੀ ‘ਤੇ ਬਰਕਰਾਰ ਹੈ ।

LEAVE A REPLY

Please enter your comment!
Please enter your name here