ਚੰਡੀਗੜ੍ਹ, 20 ਜਨਵਰੀ 2026 : ਮੌਸਮ ਵਿਭਾਗ (Meteorological Department) ਨੇ ਪੰਜਾਬ ਸੂਬੇ ਵਿਚ ਵਿਗੜਦੇ ਜਾਣ ਦੇ ਚਲਦਿਆਂ ਐਲਰਟ ਜਾਰੀ ਕੀਤਾ ਹੈ ਕਿ 22 ਜਨਵਰੀ ਤੋਂ ਚਾਰ ਦਿਨਾਂ ਤੱਕ ਮੀਂਹ (Rain) ਪੈ ਸਕਦਾ ਹੈ ।
ਹੋਰ ਕੀ ਹੋ ਸਕਦਾ ਹੈ ਇਸ ਦੌਰਾਨ
ਪੰਜਾਬ ਵਿੱਚ ਮੌਸਮ ਵਿਗੜਣ (Weather deterioration) ਦੇ ਚਲਦਿਆਂ ਜੋ ਮੌਸਮ ਵਿਭਾਗ ਨੇ ਸੂਬੇ ਵਿੱਚ 22 ਜਨਵਰੀ ਤੋਂ ਚਾਰ ਦਿਨਾਂ ਤੱਕ ਮੀਂਹ ਦਾ ਅਲਰਟ (Rain alert) ਜਾਰੀ ਕੀਤਾ ਹੈ ਦੌਰਾਨ ਕਈ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ ਅਤੇ ਬਿਜਲੀ ਡਿੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ । ਮੀਂਹ ਦੇ ਪ੍ਰਭਾਵ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ ।
ਠਾਰੀ ਵਾਲੀ ਠੰਡ ਤੇ ਸੰਘਦੀ ਧੁੰਦ ਦਾ ਜੋਰ ਜਾਰੀ
ਪੰਜਾਬ ਦੇ ਵਿਚ ਸੰਘਣੀ ਧੁੰਦ ਦੇ ਨਾਲ-ਨਾਲ ਹੱਢ ਚੀਰਵੀਂ ਠੰਡ ਦਾ ਅਸਰ ਦਿਖਾਈ ਦੇ ਰਿਹਾ ਹੈ । ਜਿਸਦੇ ਚਲਦਿਆਂ ਸੂਬੇ ਦਾ ਤਾਪਤਾਨ ਕਾਫੀ ਠੰਡਾ ਹੀ ਰਿਹਾ ਹੈ । ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ ਔਸਤਨ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿਚ ਪਾਰਾ ਹਾਲੇ ਵੀ ਆਮ ਨਾਲੋਂ ਹੇਠਾਂ ਰਿਹਾ ।
Read More : ਪੰਜਾਬ ‘ਚ ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਅਪਡੇਟ, ਪੜ੍ਹੋ ਵੇਰਵਾ









