ਇਮਰਾਨ ਖਾਨ ਦੀ ਅੱਖ ਦੀ ਰੌਸ਼ਨੀ ਜਾਣ ਤੇ ਮੈਡੀਕਲ ਬੋਰਡ ਗਠਿਤ

0
37
Imran Khan

ਇਸਲਾਮਾਬਾਦ, 13 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਅੱਖ ਦੀ ਰੋਸ਼ਨੀ (Eye light) ਚਲੇ ਜਾਣ ਦਾ ਪਤਾ ਚੱਲਿਆ ਹੈ ।

ਕੀ ਕਦਮ ਚੁੱਕਿਆ ਗਿਆ ਹੈ ਇਮਰਾਨ ਖਾਨ ਦੀ ਅੱਖ ਦੀ ਰੌਸ਼ਨੀ ਜਾਣ ਤੇ

ਮਿਲੀ ਜਾਣਕਾਰੀ ਮੁਤਾਬਕ ਜੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ (Former Prime Minister) ਇਮਰਾਨ ਖਾਨ ਦੀ ਜੇਲ ਵਿਚ ਬੰਦ ਰਹਿਣ ਦੌਰਾਨ ਇਕ ਅੱਖ ਦੀ ਰੋਸ਼ਨੀ ਚਲੀ ਗਈ ਹੈ ਸਬੰਧੀ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਲਈ ਮੈਡੀਕਲ ਬੋਰਡ ਗਠਿਤ (Medical Board constituted) ਕਰਨ ਦਾ ਵੀਰਵਾਰ ਨੂੰ ਹੁਕਮ ਦਿੱਤਾ ਹੈ । ਇਥੇ ਹੀ ਬਸ ਨਹੀਂ ਸੁਪਰੀਮ ਕੋਰਟ (Supreme Court) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸੰਸਥਾਪਕ ਖਾਨ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦਾ ਵੀ ਹੁਕਮ ਦਿੱਤਾ ।

ਕਿਸ ਮਾਮਲੇ ਵਿਚ ਬੰਦ ਹਨ ਇਮਰਾਨ ਖਾਨ

ਇਮਰਾਨ ਖਾਨ (Imran Khan) ਨੂੰ ਭ੍ਰਿਸ਼ਟਾਚਾਰ ਦੇ ਮਾਮਲੇ `ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 5 ਅਗਸਤ-2023 ਨੂੰ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਹ ਜੇਲ ਵਿਚ ਹਨ । ਫਿਲਹਾਲ ਉਹ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਕੈਦ ਹਨ । ਚੀਫ਼ ਜਸਟਿਸ ਯਾਹੀਆ ਅਫਰੀਦੀ ਅਤੇ ਜਸਟਿਸ ਸ਼ਾਹਿਦ ਬਿਲਾਲ ਹਸਨ ਦੀ ਬੈਂਚ 73 ਸਾਲਾ ਖਾਨ ਦੀ ਰਹਿਣ-ਸਹਿਣ ਦੀ ਸਥਿਤੀ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੀ ਸੀ ।

Read More : ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਹੋਈ 17-17 ਸਾਲ ਦੀ ਸਜ਼ਾ

LEAVE A REPLY

Please enter your comment!
Please enter your name here