ਮੋਹਾਲੀ, 7 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਵਿਖੇ ਸਿਵਲ ਹਸਪਤਾਲ ਵਿਚ ਆਪਣੇ ਆਪ ਨੂੰ ਡਾਕਟਰ ਦੱਸ ਕੇ ਇਕ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ (Fraud) ਕਰਨ ਦਾ ਪਤਾ ਚੱਲਿਆ ਹੈ ।
ਕੀ ਹੈ ਸਮੁੱਚਾ ਮਾਮਲਾ
ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨਾਮ ਦਾ ਇਕ ਵਿਅਕਤੀ ਬੀਤੇ ਦਿਨ ਸਿਵਲ ਹਸਪਤਾਲ ਮੋਹਾਲੀ (Civil Hospital Mohali) ਜਦੋਂ ਆਪਣੇ ਬੱਚੇ ਲਈ ਦਵਾਈ ਲੈਣ ਲਈ ਆਇਆ ਤਾਂ ਉਹ ਦਵਾਈ ਹਸਪਤਾਲ ਵਿਚ ਸਿਰਫ਼ 30 ਰੁਪਇਆਂ ਦੀ ਸੀ ਪਰ ਉਸ ਕੋਲ 500 ਦਾ ਨੋਟ ਹੋਣ ਕਰਕੇ ਜਦੋਂ ਹਸਪਤਾਲ ਸਟਾਫ ਨੇ ਉਸਨੂੰ ਪੈਸੇ ਖੁੱਲ੍ਹੇ ਲਿਆਉਣ ਲਈ ਆਖਿਆ ਤਾਂ ਨਾਲ ਹੀ ਖੜ੍ਹੇ ਇਕ ਵਿਅਕਤੀ ਨੇ ਉਸਨੂੰ ਆਖਿਆ ਕਿ ਉਹ ਡਾਕਟਰ ਹੈ ਤੇ ਉਹ ਉਸਨੂੰ ਦਵਾਈ ਅੰਦਰੋਂ ਮੁਫ਼ਤ ਵਿਚ ਹੀ ਦੁਆ ਦੇਵੇਗਾ ਪਰ ਉਸ ਨੌਸਰਬਾਜ ਵਿਅਕਤੀ ਨੇ ਬਜ਼ੁਰਗ ਤੋਂ ਕਿਸੇ ਬਹਾਨੇ 500 ਦੇ 15 ਨੋਟ ਲੈ ਲਏ ਤੇ ਬਾਅਦ ਵਿਚ ਰਫੂ ਚੱਕਰ (Damn cycle) ਹੋ ਗਿਆ । ਜਿਸ ਕਾਰਨ ਬਜ਼ੁਰਗ ਵਿਅਕਤੀ ਨਾਲ ਹਜ਼ਾਰਾਂ ਦੀ ਠੱਗੀ ਵੱਜੀ ਗਈ ।
ਐਸ. ਐਮ. ਓ. ਨੇ ਰੱਖਿਆ ਵਿਅਕਤੀ ਦੀ ਫੜੋ-ਫੜੀ ਲਈ ਇਨਾਮ
ਸਿਵਲ ਹਸਪਤਾਲ ਦੇ ਐਸ. ਐਮ. ਓ. ਡਾਕਟਰ ਐਚ. ਐਸ. ਚੀਮਾ (S. M. O. Dr. H. S. Cheema) ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਜਿਸਦੇ ਚਲਦਿਆਂ ਹੋਇਆਂ ਹੀ ਉਸ ਵਿਅਕਤੀ ਜਾਂ ਹੋਰ ਜਿਹੜੇ ਵੀ ਵਿਅਕਤੀ ਅਜਿਹਾ ਕਰਦੇ ਹਨ ਨੂੰ ਪਕੜਾਉਣ ਵਿਚ ਮਦਦ ਕਰਨ ਵਾਲੇ ਨੂੰ ਉਹ 50 ਹਜ਼਼ਾਰ ਰੁਪਏ ਇਨਾਮ ਵਜੋਂ ਦੇਣਗੇ । ਦੱਸਣਯੋਗ ਹੈ ਕਿ ਇਹ ਇਨਾਮ ਉਨ੍ਹਾਂ ਵਲੋਂ ਆਪਣੇ ਪੱਧਰ ਤੇ ਰੱਖਿਆ ਗਿਆ ਹੈ । ਹਸਪਤਾਲ ਪ੍ਰਸ਼ਾਸਨ ਵਲੋਂ ਬਜ਼ੁਰਗ ਨਾਲ ਵਾਪਰੇ ਇਸ ਘਟਨਾਕ੍ਰਮ ਦੀ ਸਿਕਾਇਤ (Complaint) ਪੁਲਸ ਕੋਲ ਦਰਜ ਕਰਵਾ ਦਿੱਤੀ ਗਈ ਹੈ ।
Read More : ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ









