ਵਿਸ਼ਵ ਡੀਫ ਸ਼ੂਟਿੰਗ ਚੈਂਪੀਅਨਸ਼ਿਪ ‘ਚ ਮਹਿਤ ਸੰਧੂ ਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਜਿੱਤਿਆ Gold Medal
ਭਾਰਤੀ ਨਿਸ਼ਾਨੇਬਾਜ਼ਾਂ ਨੇ ਜਰਮਨੀ ਦੇ ਹਨੋਵਰ ਵਿੱਚ ਦੂਜੀ ਵਿਸ਼ਵ ਡੀਫ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਚੋਟੀ ਦੀਆਂ ਦੋ ਸਥਾਨਾਂ ‘ਤੇ ਕਬਜ਼ਾ ਕੀਤਾ ਹੈ। ਮਹਿਤ ਸੰਧੂ ਅਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ, ਜਦਕਿ ਨਤਾਸ਼ਾ ਜੋਸ਼ੀ ਅਤੇ ਮੁਹੰਮਦ ਮੁਰਤਜ਼ਾ ਵਾਨੀਆ ਦੀ ਜੋੜੀ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਮਾਂ-ਪੁੱਤ ਨਾਲ ਵਾਪਰਿਆ ਭਾਣਾ, ਦੋਵਾਂ ਦੀ ਹੋਈ ਮੌ.ਤ || Punjab News
ਪ੍ਰਾਂਜਲੀ ਧੂਮਲ ਅਤੇ ਅਭਿਨਵ ਦੇਸ਼ਵਾਲ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜਿਸ ਕਾਰਨ ਭਾਰਤ ਨੇ ਮੁਕਾਬਲੇ ਦੇ ਤੀਜੇ ਦਿਨ ਆਪਣੇ ਤਗਮਿਆਂ ਦੀ ਗਿਣਤੀ 12 (ਤਿੰਨ ਸੋਨ, ਛੇ ਚਾਂਦੀ ਅਤੇ ਤਿੰਨ ਕਾਂਸੀ) ਤੱਕ ਪਹੁੰਚਾ ਦਿੱਤੀ ਹੈ। ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਅਤੇ ਦੂਜੇ ਦਿਨ ਕ੍ਰਮਵਾਰ ਚਾਰ ਅਤੇ ਪੰਜ ਤਗਮੇ ਜਿੱਤੇ ਸਨ। ਧਨੁਸ਼ ਅਤੇ ਮਹਿਤ ਦੀ ਜੋੜੀ ਨੇ ਕੁਆਲੀਫਿਕੇਸ਼ਨ ਵਿੱਚ 628.8 ਦੇ ਸਕੋਰ ਨਾਲ ਡੀਫ ਸ਼ੂਟਿੰਗ ਦਾ ਵਿਸ਼ਵ ਰਿਕਾਰਡ ਬਣਾਇਆ, ਜਦਕਿ ਨਤਾਸ਼ਾ ਅਤੇ ਮੁਰਤਜ਼ਾ ਵਾਨੀਆ ਨੇ ਫਾਈਨਲ ਵਿੱਚ 622.1 ਦੇ ਸਕੋਰ ਨਾਲ ਗੋਲਡ ਮੈਡਲ ਲਈ ਕੁਆਲੀਫਾਈ ਕੀਤਾ। ਫਾਈਨਲ ਮੁਕਾਬਲੇ ਵਿੱਚ ਧਨੁਸ਼ ਤੇ ਮਹਿਤ ਨੇ 17- 5 ਨਾਲ ਆਸਾਨ ਜਿੱਤ ਦਰਜ ਕੀਤੀ।