ਮਹਾਰਾਸ਼ਟਰ ‘ਚ ਇੱਕ CM, 2 ਡਿਪਟੀ ਸੀਐੱਮ ਦਾ ਫਾਰਮੂਲਾ ਤੈਅ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ‘ਚ ਮਹਾਗੱਠਜੋੜ ਦੀ ਸਰਕਾਰ ਬਣੇਗੀ। ਮਹਾਯੁਤੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਅਜੇ ਐਲਾਨ ਨਹੀਂ ਹੋਇਆ ਹੈ। ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ, ਇਸ ਲਈ ਉਸ ਤੋਂ ਪਹਿਲਾਂ ਸਰਕਾਰ ਬਣਾਈ ਜਾਣੀ ਹੈ। ਅਜਿਹਾ ਨਾ ਹੋਣ ‘ਤੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਵੇਗਾ। ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਸਰਕਾਰ ਦਾ ਚਿਹਰਾ ਯਾਨੀ ਮੁੱਖ ਮੰਤਰੀ ਦੇ ਨਾਂ ਦਾ ਫੈਸਲਾ ਕਰਨ ਲਈ ਐਤਵਾਰ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ। ਭਾਜਪਾ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋ ਸਕਦਾ ਹੈ।
IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ
ਸੂਤਰਾਂ ਮੁਤਾਬਕ 1 ਮੁੱਖ ਮੰਤਰੀ ਅਤੇ 2 ਉਪ ਮੁੱਖ ਮੰਤਰੀ ਦਾ ਫਾਰਮੂਲਾ ਤੈਅ ਹੋ ਗਿਆ ਹੈ। ਮਹਾਯੁਤੀ ਪਾਰਟੀਆਂ ਵਿੱਚ ਹਰ 6-7 ਵਿਧਾਇਕਾਂ ਲਈ ਇੱਕ ਮੰਤਰੀ ਅਹੁਦੇ ਦਾ ਫਾਰਮੂਲਾ ਵੀ ਤੈਅ ਹੋ ਗਿਆ ਹੈ। ਇਸ ਮੁਤਾਬਕ ਭਾਜਪਾ ਦੇ 22-24, ਸ਼ਿੰਦੇ ਗਰੁੱਪ ਦੇ 10-12 ਅਤੇ ਅਜੀਤ ਗਰੁੱਪ ਦੇ 8-10 ਵਿਧਾਇਕ ਮੰਤਰੀ ਬਣ ਸਕਦੇ ਹਨ।
ਮੁੱਖ ਮੰਤਰੀ ਦੇ ਨਾਂ ਦੇ ਐਲਾਨ ਤੋਂ ਬਾਅਦ ਕੱਲ੍ਹ ਮੁੰਬਈ ਦੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਸੀਐਮ ਸ਼ਿੰਦੇ ਨੇ ਜਿੱਤ ਤੋਂ ਬਾਅਦ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਤੈਅ ਨਹੀਂ ਹੋਇਆ ਸੀ ਕਿ ਜਿਸ ਕੋਲ ਜ਼ਿਆਦਾ ਸੀਟਾਂ ਹਨ, ਉਹ ਸੀਐਮ ਬਣੇਗਾ।