ਸਮਾਰਟਫੋਨ ਬ੍ਰਾਂਡ ਲੇਨੋਵੋ ਨੇ ਆਪਣੇ ਨਵੇਂ ਟੈਬਲੇਟ Lenovo Tab P11 Pro (2nd Gen) ਨੂੰ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ MediaTek Kompanio 1300T ਪ੍ਰੋਸੈਸਰ ਅਤੇ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਗਿਆ ਹੈ।
Lenovo Tab P11 Pro (2nd Gen) ਨੂੰ ਤਿੰਨ ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸਨੂੰ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ’ਚ ਖਰੀਦਿਆ ਜਾ ਸਕਦਾ ਹੈ। ਇਸਦੀ ਸ਼ੁਰੂਆਤੀ ਕੀਮਤ 499 ਡਾਲਰ (ਕਰੀਬ 40,000 ਰੁਪਏ) ਹੈ। ਇਹ ਟੈਬਲੇਟ ਓਟ ਅਤੇ ਸਟ੍ਰੋਮ ਗ੍ਰੇਅ ਰੰਗ ’ਚ ਉਪਲੱਬਧ ਹੈ।
Lenovo Tab P11 Pro (2nd Gen) ਦੇ ਫੀਚਰਜ਼
ਟੈਬਲੇਟ ਨੂੰ 11.2 ਇੰਚ ਦੀ 2.5K OLED ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1,536×2,560 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਟੈਬ ’ਚ 360Hz ਦੀ ਟੱਚ ਸੈਂਪਲਿੰਗ ਰੇਟ ਅਤੇ 600 ਨਿਟਸ ਦੀ ਬ੍ਰਾਈਟਨੈੱਸ ਦਿੱਤੀ ਗਈ ਹੈ। ਇਸ ਵਿਚ HDR10+ ਅਤੇ ਡਾਲਬੀ ਵਿਜ਼ਨ ਦਾ ਸਪੋਰਟ ਦਿੱਤਾ ਗਿਆ ਹੈ। ਟੈਬ ਐਂਡਰਾਇਡ 12 ਦੇ ਨਾਲ ਆਉਂਦਾ ਹੈ ਇਸ ਵਿਚ MediaTek Kompanio 1300T ਪ੍ਰੋਸੈਸਰ ਅਤੇ Mali-G77 MC9 ਗ੍ਰਾਫਿਕਸ ਦਾ ਸਪੋਰਟ ਦਿੱਤਾ ਗਿਆ ਹੈ। ਇਸਦੇ ਨਾਲ ਹੀ ਟੈਬ ’ਚ 13 ਮੈਗਾਪਿਕਸਲ ਦਾ ਰੀਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਟੈਬ ’ਚ 8 ਜੀ.ਬੀ. ਤਕ LPDDR4x ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 1 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਡਿਊਲ ਬੈਂਡ ਵਾਈ-ਫਾਈ 6 ਅਤੇ ਬਲੂਟੁੱਥ ਵੀ5.1 ਦਾ ਸਪੋਰਟ ਦਿੱਤਾ ਗਿਆ ਹੈ। ਟੈਬਲੇਟ ’ਚ 8,200mAh ਦੀ ਬੈਟਰੀ ਮਿਲਦੀ ਹੈ।