ਕੀਰਤਪੁਰ ਸਾਹਿਬ : ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ‘ਚ ਰੁੜ੍ਹੇ
News of Punjab : ਵੱਧਦੀ ਗਰਮੀ ਕਾਰਨ ਅਕਸਰ ਹੀ ਲੋਕ ਨਹਿਰਾਂ ‘ਚ ਨਹਾਉਣ ਲਈ ਜਾਂਦੇ ਹਨ ਅਜਿਹੇ ‘ਚ ਨਹਿਰ ‘ਚ ਰੁੜਨ ਦੀਆ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਜਿਹਾ ਹੀ ਇਕ ਹੋਰ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ‘ਚ ਰੁੜ੍ਹ ਗਏ | ਇਹ ਮਾਮਲਾ ਕੀਰਤਪੁਰ ਸਾਹਿਬ ਦੇ ਨਜ਼ਦੀਕ ਲਹੁੰਡ ਖੱਡ ਦਾ ਹੈ | ਦੋ ਨੌਜਵਾਨ ਖੱਡ ਦੇ ਪਾਣੀ ਵਿੱਚ ਨਹਾਉਣ ਗਏ ਸਨ | ਇਸ ਦੌਰਾਨ ਉਹ ਪਾਣੀ ਵਿੱਚ ਡੁੱਬ ਗਏ |
ਜਿਨਾਂ ਵਿੱਚੋਂ ਇੱਕ ਨੌਜਵਾਨ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਹਾਲਾਂਕਿ ਪਾਣੀ ਦੇ ਵਹਾਅ ਵਿੱਚ ਡੁੱਬ ਰਹੇ ਦੂਜੇ ਨੌਜਵਾਨ ਨੂੰ ਸਥਾਨਕ ਲੋਕਾਂ ਵੱਲੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ |
ਪ੍ਰਾਈਵੇਟ ਫੈਕਟਰੀ ਵਿੱਚ ਕਰਦੇ ਹਨ ਕੰਮ
ਮਿਲੀ ਜਾਣਕਾਰੀ ਅਨੁਸਾਰ ਕੁਝ ਨੌਜਵਾਨ ਆਪਣੇ ਕੰਮ ਤੇ ਛੁੱਟੀ ਹੋਣ ਦੇ ਚਲਦਿਆਂ ਨਹਿਰ ਵਿੱਚ ਨਹਾਉਣ ਦੇ ਲਈ ਆਏ ਸੀ ਪਰੰਤੂ ਪਾਣੀ ਦੇ ਤੇਜ਼ ਵਹਾ ਦੇ ਵਿੱਚ ਇਹਨਾਂ ਵਿੱਚੋਂ ਦੋ ਨੌਜਵਾਨ ਆ ਗਏ, ਇੱਕ ਨੌਜਵਾਨ ਨੂੰ ਉਸ ਦੇ ਸਾਥੀ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਪਰੰਤੂ ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ। ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਬਿਹਾਰ ‘ਚ ਅਨੋਖੀ ਘਟਨਾ ,ਅੱ/ਗ ਤੋਂ ਬਚਾਉਣ ਲਈ ਲੋਕਾਂ ਨੇ ਧੱਕਾ ਦੇ ਕੇ ਪਟੜੀ ‘ਤੇ ਚਲਾ ਦਿੱਤੀ ਟ੍ਰੇਨ
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨੌਜਵਾਨ ਰੂਪਨਗਰ ਦੀ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਹਨ। ਡੁੱਬਣ ਵਾਲੇ ਨੌਜਵਾਨ ਦਾ ਨਾਮ ਸਤਨਾਮ ਸਿੰਘ ਵਾਸੀ ਫਰੀਦਕੋਟ ਦੱਸਿਆ ਜਾ ਰਿਹਾ ਹੈ। ਪੁਲਿਸ ਟੀਮ ਵੱਲੋਂ ਦੂਜੇ ਨੌਜਵਾਨ ਦੀ ਭਾਲ ਜਾਰੀ ਹੈ |
			
		








