ਜੈ ਸ਼ਾਹ ਦਾ ਵੱਡਾ ਐਲਾਨ: IPL ਖਿਡਾਰੀਆਂ ਨੂੰ ਵੀ ਮਿਲੇਗੀ ਮੈਚ ਫੀਸ ||Sports News

0
25

ਜੈ ਸ਼ਾਹ ਦਾ ਵੱਡਾ ਐਲਾਨ: IPL ਖਿਡਾਰੀਆਂ ਨੂੰ ਵੀ ਮਿਲੇਗੀ ਮੈਚ ਫੀਸ

ਅਗਲੇ ਸੀਜ਼ਨ ਤੋਂ ਆਈਪੀਐਲ ਵਿੱਚ ਖਿਡਾਰੀਆਂ ਨੂੰ ਮੈਚ ਫੀਸ ਵੀ ਦਿੱਤੀ ਜਾਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਹੁਣ ਤੋਂ ਆਈਪੀਐਲ ਵਿੱਚ ਪਲੇਇੰਗ-11 ਵਿੱਚ ਸ਼ਾਮਲ ਹਰ ਖਿਡਾਰੀ ਨੂੰ ਇੱਕ ਮੈਚ ਲਈ 7.50 ਲੱਖ ਰੁਪਏ ਮਿਲਣਗੇ।

ਇਹ ਵੀ ਪੜ੍ਹੋ- Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 29-9-2024

ਸੀਜ਼ਨ ਦੇ ਸਾਰੇ ਮੈਚ ਖੇਡਣ ਵਾਲੇ ਖਿਡਾਰੀ ਨੂੰ ਉਸ ਦੀ ਕੀਮਤ ਤੋਂ ਇਲਾਵਾ 1.05 ਕਰੋੜ ਰੁਪਏ ਦੀ ਵੱਖਰੀ ਰਕਮ ਦਿੱਤੀ ਜਾਵੇਗੀ। ਜੈ ਸ਼ਾਹ ਨੇ ਕਿਹਾ ਕਿ ਮੈਚ ਫੀਸ ਦਾ ਭੁਗਤਾਨ ਫਰੈਂਚਾਇਜ਼ੀ ਹੀ ਕਰੇਗੀ। ਸਾਰੀਆਂ 10 ਫਰੈਂਚਾਇਜ਼ੀ ਟੀਮਾਂ ਸੀਜ਼ਨ ਵਿੱਚ ਮੈਚ ਫੀਸ ਲਈ 12.60 ਕਰੋੜ ਰੁਪਏ ਦਾ ਵੱਖਰਾ ਫੰਡ ਅਲਾਟ ਕਰਨਗੀਆਂ।

17 ਸਾਲਾਂ ਵਿੱਚ ਪਹਿਲੀ ਵਾਰ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਮੈਚ ਫੀਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੈਚ ਫੀਸ ਭਾਰਤੀ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਖਿਡਾਰੀਆਂ ਨੂੰ ਵੀ ਦਿੱਤੀ ਜਾਵੇਗੀ। ਜੈ ਸ਼ਾਹ ਨੇ ਐਲਾਨ ਕੀਤਾ ਕਿ ਇਹ ਸਾਡੇ ਖਿਡਾਰੀਆਂ ਅਤੇ ਆਈ.ਪੀ.ਐੱਲ. ਲਈ ਨਵਾਂ ਦੌਰ ਹੈ।

ਉਦਾਹਰਨ ਲਈ, ਗੁਜਰਾਤ ਟਾਇਟਨਸ ਆਪਣੀ ਟੀਮ ਦੇ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਇੱਕ ਸੀਜ਼ਨ ਲਈ 20 ਲੱਖ ਰੁਪਏ ਅਦਾ ਕਰਦੀ ਹੈ। ਜੇਕਰ ਉਹ ਸੀਜ਼ਨ ਦਾ ਪੂਰਾ ਲੀਗ ਮੈਚ ਖੇਡਦਾ ਹੈ ਤਾਂ ਉਸ ਨੂੰ ਹੁਣ 20 ਲੱਖ ਰੁਪਏ ਦੇ ਨਾਲ 1.05 ਕਰੋੜ ਰੁਪਏ ਮਿਲਣਗੇ। ਯਾਨੀ ਸੀਜ਼ਨ ਦੇ ਅੰਤ ‘ਚ ਉਸ ਨੂੰ ਫ੍ਰੈਂਚਾਇਜ਼ੀ ਤੋਂ 1.25 ਕਰੋੜ ਰੁਪਏ ਮਿਲਣਗੇ।

ਆਈਪੀਐਲ ਵਿੱਚ ਇੱਕ ਟੀਮ 14 ਲੀਗ ਮੈਚ ਖੇਡਦੀ 

ਭਾਰਤ ਦਾ ਫ੍ਰੈਂਚਾਇਜ਼ੀ ਟੂਰਨਾਮੈਂਟ ਆਈ.ਪੀ.ਐੱਲ. 2008 ਤੋਂ ਖੇਡਿਆ ਜਾ ਰਿਹਾ ਹੈ। ਲੀਗ ਦਾ 17ਵਾਂ ਸੀਜ਼ਨ 2024 ਵਿੱਚ 10 ਟੀਮਾਂ ਵਿਚਕਾਰ ਖੇਡਿਆ ਗਿਆ ਸੀ, ਜਿਸ ਵਿੱਚ ਇੱਕ ਟੀਮ ਨੇ ਲੀਗ ਪੜਾਅ ਵਿੱਚ 14 ਮੈਚ ਖੇਡੇ ਸਨ। ਪਲੇਆਫ ਮੈਚਾਂ ਸਮੇਤ, ਟੀਮਾਂ 15 ਤੋਂ 17 ਮੈਚ ਵੀ ਖੇਡਦੀਆਂ ਹਨ।

ਲੀਗ ਪੜਾਅ ਦੇ ਸਾਰੇ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ 14 ਮੈਚਾਂ ਲਈ 1.05 ਕਰੋੜ ਰੁਪਏ ਦੀ ਮੈਚ ਫੀਸ ਦਿੱਤੀ ਜਾਵੇਗੀ। ਜਦਕਿ 15 ਮੈਚ ਖੇਡਣ ‘ਤੇ 1.12 ਕਰੋੜ ਰੁਪਏ, 16 ਮੈਚ ਖੇਡਣ ‘ਤੇ 1.20 ਕਰੋੜ ਰੁਪਏ ਅਤੇ 17 ਮੈਚ ਖੇਡਣ ‘ਤੇ 1.27 ਕਰੋੜ ਰੁਪਏ ਮਿਲਣਗੇ। ਯਾਨੀ ਜੇਕਰ ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਮਿਸ਼ੇਲ ਸਟਾਰਕ ਕੇਕੇਆਰ ਲਈ ਸਾਰੇ ਮੈਚ ਖੇਡਦੇ ਹਨ ਤਾਂ ਸੀਜ਼ਨ ਦੇ ਅੰਤ ‘ਤੇ ਫ੍ਰੈਂਚਾਇਜ਼ੀ ਉਸ ਨੂੰ 26.03 ਕਰੋੜ ਰੁਪਏ ਅਦਾ ਕਰੇਗੀ।

 

LEAVE A REPLY

Please enter your comment!
Please enter your name here