ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਸੰਗਤਾਂ ਨੂੰ ਕੀਤੀ ਗਈ ਖਾਸ ਅਪੀਲ
ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰਿਆਂ 3 ਪਿਆਰੇ ਤੇ ਸਿੰਘਾਂ ਦੀ ਸ਼ਹਾਦਤ ਦਾ ਦਿਹਾੜਾ ਅੱਠ ਪੋਹ ਨੂੰ ਬਹੁਤ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। 13 ਪੋਹ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ। ਹਰ ਸਾਲ ਇਹ ਖਾਲਸਾ ਪੰਥ 13 ਪੋਹ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮ ਕਾਜ ਵਿੱਚ ਬੈਠਾ ਕੋਈ ਪਲੇਨ ਵਿੱਚ ਬੈਠਾ, ਕੋਈ ਘਰ ਵਿੱਚ ਬੈਠਾ, ਕੋਈ ਗੁਰਦੁਆਰੇ ਵਿੱਚ ਬੈਠਾ, 10 ਮਿੰਟ ਮੂਲ ਮੰਤਰ ਔਰ ਗੁਰ ਮੰਤਰ ਦਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਵੇ।
WhatsApp ਲਿਆ ਰਿਹਾ ਨਵੇਂ ਫੀਚਰ. ਜਾਣੋ ਕੀ ਰਹੇਗਾ ਖਾਸ || Latest News
ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਅੱਠ ਪੋਹ ਵਾਲੇ ਦਿਨ ਜਿਸ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਅੱਠ ਪੋਹ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੂਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਔਰ ਜੋ ਇਹਨਾਂ ਦਿਨਾਂ ਵਿੱਚ ਇੱਕ ਪੋਹ ਤੋਂ ਲੈ ਕੇ ਤੇ 14 ਪੋਹ ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿਸ਼ਠਾਨ ਤੇ ਵਿਸ਼ੇਸ਼ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਭਰੋਸੇ ਜਾਣ ਔਰ ਬਹੁਤ ਸਾਦਗੀ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਇਸ ਪੰਦਰਵੜੇ ਨੂੰ ਮਨਾਉਣਾ ਚਾਹੀਦਾ।
ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ
ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਜਾ ਕੇ ਔਰ ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਾ ਕਿਸੇ ਪ੍ਰਕਾਰ ਦੀ ਕੋਈ ਹੁਲੜਬਾਜੀ ਨਹੀਂ ਕਰਨੀ ਕੋਈ ਰੌਲਾ ਪਾਉਂਦਿਆਂ ਹੋਇਆਂ ਸਪੀਕਰ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਕੇ ਜੋ ਆਪਾਂ ਸ਼ੋਰ ਗੁਲ ਕਰਦੇ ਹੋਏ ਇਹਨਾਂ ਸਥਾਨਾਂ ਤੇ ਜਾਦੇ ਹਾਂ ਸਾਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ। ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਹਿਤ ਜੋ ਸਤਿਕਾਰ ਹੈ ਉਹ ਭੇਟ ਕਰਨਾ ਚਾਹੀਦਾ ਸਮੁੱਚੀਆਂ ਸੰਗਤਾਂ ਔਰ ਅੱਠ ਪੋਹ ਵਾਲੇ ਦਿਨ ਵੀ ਸਵੇਰ ਚ 10 ਵਜੇ 10 ਮਿੰਟ ਤੱਕ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਯਾਦ ਵਿੱਚ ਔਰ ਜਿਨਾਂ ਸਿੰਘਾਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਦੇ ਵਿੱਚ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਜਰੂਰ ਕੀਤੇ ਜਾਣ ।