ਬੈਂਕ ਡਕੈਤੀ ਮਾਮਲੇ ਵਿਚ ਜਲੰਧਰ ਪੁਲਸ ਵਲੋਂ ਇਕ ਵਿਅਕਤੀ ਗ੍ਰਿਫ਼ਤਾਰ

0
48
Police Commoissioner

ਜਲੰਧਰ, 7 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਲੰਘੇ ਦਿਨਾਂ ਬੈਂਕ ਵਿਚ ਡਕੈਤੀ ਪਾਉਣ ਵਾਲੇ ਵਿਅਕਤੀਆਂ ਵਿਚੋਂ ਇਕ ਨੂੰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨੀ ਜਲੰਧਰ ਦੇ ਭੀੜ-ਭੜੱਕੇ ਵਾਲੇ ਖੇਤਰ ਬੈਂਕ ਐਨਕਲੇਵ ਵਿਚ ਬਣੇ ਪੰਜਾਬ ਨੈਸ਼ਨਲ ਬੈਂਕ (Punjab National Bank) ਵਿਚ ਜੋ ਚਿੱਟੇ ਦਿਨ ਡਕੈਤੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਵਿਚ ਸ਼ਾਮਲ ਦੋ ਵਿਅਕਤੀਆਂ ਵਿਚੋਂ ਇਕ ਨੂੰ ਜਲੰਧਰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਵਿਅਕਤੀ ਨੂੰ ਇਸ ਮਾਮਲੇ ਵਿਚ ਸ਼ਾਮਲ ਪਾਏ ਜਾਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਹੈ ਤੇ ਇਸ ਕੋਲੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਲੁੱਟੀ ਗਈ ਨਗਦੀ ਵੀ ਬਰਾਮਦ ਕੀਤੀ ਗਈ ਹੈ ।

ਕੀ ਦੱਸਿਆ ਜਲੰਧਰ ਪੁਲਸ ਕਮਿਸ਼ਨਰ ਨੇ

ਪੰਜਾਬ ਦੇ ਸ਼ਹਿਰ ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਬੈਂਕ ਡਕੈਤੀ (Bank robbery) ਵਿਚ ਸ਼ਾਮਲ ਜਿਸ ਵਿਅਕਤੀ ਨੂੰ ਗ੍ਰਿ਼ਫਤਾਰ ਕੀਤਾ ਗਿਆ ਹੈ ਉਹ ਸਾਬਕਾ ਡੀ. ਐਸ. ਪੀ. ਦਾ ਪੁੱਤਰ ਹੈ । ਉਨ੍ਹਾਂ ਦੱਸਿਆ ਕਿ ਡਕੈਤੀ ਵਿਚ ਸ਼ਾਮਲ ਦੂਸਰੇ ਵਿਅਕਤੀ ਦੀ ਭਾਲ ਜਾਰੀ ਹੈ ।

ਘਟਨਾ ਵਾਪਰਦੇ ਹੀ ਕਿਹੜੇ ਕਿਹੜੇ ਅਧਿਕਾਰੀ ਦੀ ਅਗਵਾਈ ਹੇਠ ਜਾਂਚ ਹੋਈ ਸੀ ਸ਼ੁਰੂ

ਪੁਲਸ ਕਮਿਸ਼ਨਰ (Police Commissioner) ਨੇ ਦੱਸਿਆ ਕਿ ਜਦੋਂ ਉਪਰੋਕਤ ਘਟਨਾਕ੍ਰਮ ਵਾਪਰਿਆ ਤਾਂ ਮਾਮਲੇ ਦੀ ਜਾਂਚ ਡੀ. ਸੀ. ਪੀ. ਮਨਪ੍ਰੀਤ ਢਿੱਲੋਂ, ਏ. ਡੀ. ਸੀ. ਪੀ. ਰਾਕੇਸ਼ ਯਾਦਵ, ਏ. ਸੀ. ਪੀ. ਅਮਰਬੀਰ ਸਿੰਘ, ਏ. ਸੀ. ਪੀ. ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋ ਗਈ ਸੀ ।

ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਟੀਮ ਨੇ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਮੁਲਜ਼ਮਾਂ ਤੋਂ ਹਥਿਆਰ ਅਤੇ ਲੁੱਟੇ ਗਏ ਕੁਝ ਪੈਸੇ ਬਰਾਮਦ ਕੀਤੇ ਗਏ ਹਨ । ਪੁਲਸ ਕਮਿਸ਼ਨਰ ਦੇ ਅਨੁਸਾਰ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ । ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਵਿਰੁੱਧ ਬਟਾਲਾ ਅਤੇ ਐਸ. ਏ. ਐਸ. ਨਗਰ ਵਿਚ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ ।

LEAVE A REPLY

Please enter your comment!
Please enter your name here