ਆਸਟ੍ਰੇਲੀਆ, 24 ਜੁਲਾਈ 2025 : ਭਾਰਤੀਆਂ ਦੀ ਮਨਪਸੰਦ ਵਿਦੇਸ਼ੀ ਧਰਤੀਆਂ ਵਿਚੋਂ ਖਾਸ ਤੌਰ ਤੇ ਵਿਦਿਆਰਥੀਆਂ ਦੇ ਸੁਪਨਿਆਂ ਦਾ ਦੇਸ਼ ਆਸਟ੍ਰੇਲੀਆ (Australia) ਦੇ ਮੈਲਬੌਰਨ ਸ਼ਹਿਰ ਵਿੱਚ ਸਵਾਮੀਨਾਰਾਇਣ ਮੰਦਰ `ਤੇ ਕੰਧਾਂ ਤੇ ਨਫਰਤ ਨਾਲ ਭਰਪੂਰ ਮੈਸੇਜ ਲਿਖ (Write hateful messages on walls) ਮੁੜ ਹੋਏ ਨਸਲੀ ਹਮਲੇ ਕੀਤੇ ਜਾ ਰਹੇ ਹਨ । ਦੱਸਣਯੋਗ ਹੈ ਕਿ ਅਣਪਛਾਤੇ ਲੋਕਾਂ ਨੇ ਇੱਥੇ ਬੋਰੋਨੀਆ ਖੇਤਰ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਮਾਨਜਨਕ ਅਤੇ ਨਸਲੀ ਭਾਸ਼ਾ ਵਾਲੇ ਸੰਦੇਸ਼ਾਂ ਨਾਲ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਹੈ ।
ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਨੇ ਕੀਤਾ ਡੂੰਘਾ ਰੋਸ ਪ੍ਰਗਟ
ਸਵਾਮੀਨਾਰਾਇਣ ਮੰਦਰ (Swaminarayan Temple) `ਤੇ ਕੰਧਾਂ ਤੇ ਨਫਰਤ ਨਾਲ ਭਰਪੂਰ ਮੈਸੇਜ ਲਿਖ ਮੁੜ ਹੋਏ ਨਸਲੀ ਹਮਲੇ ਦਾ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ (ਵਿਕਟੋਰੀਆ ਚੈਪਟਰ) ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ `ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਰ ਸ਼ਾਂਤੀ, ਸ਼ਰਧਾ ਅਤੇ ਏਕਤਾ ਦਾ ਪ੍ਰਤੀਕ ਹੈ । ਅਜਿਹੀ ਘਟਨਾ ਸਾਡੀ ਧਾਰਮਿਕ ਆਜ਼ਾਦੀ ਅਤੇ ਪਛਾਣ `ਤੇ ਹਮਲਾ ਹੈ ।
ਬੋਰੋਨੀਆ ਅਤੇ ਬੇਸਵਾਟਰ ਖੇਤਰਾਂ ਵਿੱਚ 4 ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ : ਪੁਲਸ
ਆਸਟ੍ਰੇਲੀਆਈ ਪੁਲਸ ਦੇ ਬੁਲਾਰੇ ਅਨੁਸਾਰ ਬੋਰੋਨੀਆ ਅਤੇ ਬੇਸਵਾਟਰ ਖੇਤਰਾਂ ਵਿੱਚ 4 ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ, ਜਿਸ ਤਹਿਤ ਇੱਕ ਮੰਦਰ, ਦੋ ਰੈਸਟੋਰੈਂਟ ਅਤੇ ਇੱਕ ਇਲਾਜ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਪੁਲਸ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਨਫ਼ਰਤ ਭਰੇ ਵਿਵਹਾਰ ਲਈ ਕੋਈ ਜਗ੍ਹਾ ਨਹੀਂ ਹੈ ।