ਵਾਸ਼ਿੰਗਟਨ, 24 ਅਕਤੂਬਰ 2025 : ਕੈਲੇਫੋਰਨੀਆ ਅਤੇ ਵਸ਼ਿੰਗਟਨ ਦੀ ਕਾਉਂਟੀ ਪੁਲਸ (County police in California and Washington) ਨੂੰ ਲਗਾਤਾਰ ਪ੍ਰਾਪਤ ਹੋ ਰਹੀਆਂ ਕੀਮਤੀ ਸਮਾਨ ਗਾਇਬ ਹੋਣ ਦੀਆਂ ਸਿ਼ਕਾਇਤਾਂ ਦੇ ਚਲਦਿਆਂ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੱਝ ਵਿਅਕਤੀਆਂ ਵਲੋਂ ਜਿਨ੍ਹਾਂ ਵਲੋਂ ਸਿੰਘ ਆਰਗੇਨਾਈਜ਼ੇਸ਼ਨ (Singh Organization) ਦੇ ਨਾਮ ਹੇਠ ਸਮੂਹ ਬਣਾਇਆ ਹੋਇਆ ਸੀ ਵਲੋਂ ਨਾਮੀ ਟ੍ਰਾਂਸਪੋਰਟ ਕੰਪਨੀਆਂ ਦੇ ਨਾਮ ਹੇਠ ਕੀਮਤੀ ਸਮਾਨ (Valuables) ਦੀ ਢੋਆ-ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰਕੇੇ ਟਿਕਾਣੇ ਉੱਤੇ ਪਹੁੰਚਣ ਦੀ ਥਾਂ ਵੇਚ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸ ਸਬੰਧੀ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ 12 ਅਜਿਹੇ ਵਿਅਕਤੀ ਹਨ ਜੋ ਉਕਤ ਕਾਰਜ ਨੂੰ ਅੰਜਾਮ ਦੇ ਰਹੇ ਹਨ, ਜਿਸਦੇ ਚਲਦਿਆਂ ਕੈਲੇਫੋਰਨੀਆ ਅਤੇ ਵਸ਼ਿੰਗਟਨ ਦੀ ਕਾਉਂਟੀ ਪੁਲਸ ਨੇ ਅਖੀਰਕਾਰ 12 ਵਿਅਕਤੀਆਂ ਨੂੰ ਗ੍ਰਿਫ਼ਤਾਰ (12 people arrested) ਕਰ ਹੀ ਲਿਆ ।
ਕੌਣ ਹਨ 12 ਜਣੇ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ ਪੁਲਿਸ ਵਿਭਾਗ (St. Bernard County Sheriff’s Police Department) ਵਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ 29 ਸਾਲਾ ਪਰਮਵੀਰ ਸਿੰਘ, 26 ਸਾਲਾ ਹਰਪ੍ਰੀਤ ਸਿੰਘ, 27 ਸਾਲਾ ਅਰਸ਼ਪ੍ਰੀਤ ਸਿੰਘ ਸਾਰੇ ਵਾਸੀ ਰੈਂਚੋ ਕੂਕਾਮੋਂਗਾ ਵਜੋਂ ਹੋਈ। ਇਸ ਤੋਂ ਇਲਾਵਾ 31 ਸਾਲਾ ਸੰਦੀਪ ਸਿੰਘ ਵਾਸੀ ਸੇਂਟ ਬਰਨਾਰਡ, 42 ਸਾਲਾ ਮਨਦੀਪ ਸਿੰਘ, 38 ਸਾਲਾ ਰਣਜੋਧ ਸਿੰਘ ਦੋਵੇਂ ਵਾਸੀ ਬੇਕਰਜ਼ਫੀਲਡ, 40 ਸਾਲਾ ਗੁਰਨੇਕ ਸਿੰਘ ਚੌਹਾਨ, 30 ਸਾਲਾ ਵਿਕਰਮਜੀਤ ਸਿੰਘ, 27 ਸਾਲਾ ਨਰਾਇਣ ਸਿੰਘ ਤਿੰਨੇ ਵਾਸੀ ਫੋਨਟਾਨਾ, 27 ਸਾਲਾ ਬਿਕਰਮਜੀਤ ਸਿੰਘ ਵਾਸੀ ਸੈਕਰਾਮੈਂਟੋ, 28 ਸਾਲਾ ਹਿੰਮਤ ਸਿੰਘ ਖਾਲਸਾ ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ 27 ਸਾਲਾ ਐਲਗਰ ਹਰਨਾਂਦੇਜ ਵਾਸੀ ਫੋਨਟਾਨਾ ਵਜੋਂ ਪਛਾਣ ਹੋਈ ਹੈ ।
Read More : ਨਿਊਯਾਰਕ ‘ਚ ਦੋ ਸਿੱਖਾਂ ‘ਤੇ ਹੋਇਆ ਹਮਲਾ, ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ









