ਵੋਟਿੰਗ ਪੇਪਰ ਬੈਲਟ ਦੁਆਰਾ ਹੋਣੀ ਚਾਹੀਦੀ ਹੈ: ਈਵੀਐਮ ਨੂੰ ਹੈਕ ਕਰਕੇ ਬਦਲੇ ਜਾ ਸਕਦੇ ਹਨ ਨਤੀਜੇ – ਤੁਲਸੀ ਗੈਬਾਰਡ

0
66

– ਸੁਰਜੇਵਾਲਾ ਨੇ ਕਿਹਾ- ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਚੁੱਪ ਕਿਉਂ ?

ਨਵੀਂ ਦਿੱਲੀ, 12 ਅਪ੍ਰੈਲ 2025 – ਅਮਰੀਕਾ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨੇ ਕਿਹਾ ਕਿ ਚੋਣ ਨਤੀਜਿਆਂ ਨਾਲ ਛੇੜਛਾੜ ਕਰਨ ਲਈ ਈਵੀਐਮ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਇਸ ਲਈ, ਪੂਰੇ ਅਮਰੀਕਾ ਵਿੱਚ ਕਾਗਜ਼ੀ ਬੈਲਟ ਲਾਗੂ ਕਰਨ ਦੀ ਜ਼ਰੂਰਤ ਹੈ ਤਾਂ ਜੋ ਵੋਟਰ ਚੋਣਾਂ ਦੀ ਪਾਰਦਰਸ਼ਤਾ ‘ਤੇ ਭਰੋਸਾ ਕਰ ਸਕਣ।

ਉਨ੍ਹਾਂ ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਕਹੀ। ਗੈਬਾਰਡ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਇੰਨੀ ਤੇਜ਼ੀ ਨਾਲ ਵਾਇਰਲ ਹੋ ਗਿਆ ਕਿ ਅਮਰੀਕਾ ਵਿੱਚ ਚੋਣ ਸੁਰੱਖਿਆ ‘ਤੇ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ। ਕਈ ਯੂਜ਼ਰਸ ਨੇ ਗੈਬਾਰਡ ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਨੇ ਇਸਨੂੰ ਰਾਜਨੀਤਿਕ ਏਜੰਡਾ ਕਿਹਾ।

ਇਹ ਵੀ ਪੜ੍ਹੋ: ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ, ਪੜ੍ਹੋ ਵੇਰਵਾ

ਇੱਕ ਦਿਨ ਪਹਿਲਾਂ ਹੀ, ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਨਿਆਂ ਵਿਭਾਗ ਨੂੰ 2020 ਦੀਆਂ ਚੋਣਾਂ ਦੌਰਾਨ ਸਾਬਕਾ ਸਾਈਬਰ ਸੁਰੱਖਿਆ ਮੁਖੀ ਕ੍ਰਿਸ ਕ੍ਰੇਬਸ ਦੀ ਭੂਮਿਕਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਪਿਛਲੇ ਸਾਲ ਈਵੀਐਮ ‘ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ- ਸਾਨੂੰ ਈਵੀਐਮ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

ਇਸ ਦੌਰਾਨ, ਭਾਰਤ ਵਿੱਚ, ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਗੈਬਾਰਡ ਦੀਆਂ ਟਿੱਪਣੀਆਂ ਦਾ ਜਵਾਬ ਨਾ ਦੇਣ ਲਈ ਭਾਰਤੀ ਚੋਣ ਕਮਿਸ਼ਨ (ECI) ਅਤੇ ਕੇਂਦਰ ਭਾਜਪਾ ਸਰਕਾਰ ‘ਤੇ ਸਵਾਲ ਉਠਾਏ। ਨਾਲ ਹੀ ਸੁਪਰੀਮ ਕੋਰਟ ਤੋਂ ਇਸ ਮਾਮਲੇ ਦਾ ਖੁਦ ਨੋਟਿਸ ਲੈਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here