ਅਮਰੀਕਾ: ਪੰਜਾਬੀ ਵਿਆਕਤੀ ਦਾ ਗੋਲੀਆ ਮਾਰ ਕੇ ਕਤਲ, ਜਾਣੋ ਪੂਰਾ ਮਾਮਲਾ || International News

0
29

 ਅਮਰੀਕਾ: ਪੰਜਾਬੀ ਵਿਆਕਤੀ ਦਾ ਗੋਲੀਆ ਮਾਰ ਕੇ ਕਤਲ, ਜਾਣੋ ਪੂਰਾ ਮਾਮਲਾ

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕਾ ਮੂਲ ਦੇ  ਇਕ ਕਾਲੇ ਵਿਆਕਤੀ ਨੇ ਲੀਕਰ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸਦੀ  ਹੱਤਿਆ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ  ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਤੇ  ਸਾਬਕਾ ਪ੍ਰਧਾਨ ਲੋਕਲ ਗੁ: ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋ ਹੋਈ ਹੈ।

ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨਚ ਵਾਪਰਿਆ ਮੰਦਭਾਗਾ ਹਾਦਸਾ

 ਇਸ ਸਬੰਧੀ ਜਾਣਕਾਰੀ ਦਿੰਦਿਆ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ   ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਹੈ ਤੇ ਉਸਦੇ ਉਥੇ ਆਪਣੇ ਸਟੋਰ ਹਨ  ਬੀਤੀ ਰਾਤ ਅਮਰੀਕਾ ਦੇ 10:30 ਕੁ ਵਜੇ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਆਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਹਾ ਦਰਮਿਆਨ  ਬਹਿਸ ਬਾਜ਼ੀ ਹੋਈ ਤੇ ਕਾਲੇ ਵਿਆਕਤੀ ਨੇ ਪੰਜਾਬੀ ਵਿਆਕਤੀ ਦੇ ਗੋਲੀਆਂ ਮਾਰ ਦਿੱਤੀਆ ਜਿੱਥੇ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਆਕਤੀ ਨੂੰ ਗਿਰਫਤਾਰ ਕਰ ਲਿਆ ਤੇ ਸਟੋਰ ਨੂੰ ਸੀਲੵ ਕਰ ਦਿੱਤਾ ਹੈ।

LEAVE A REPLY

Please enter your comment!
Please enter your name here