ਭਾਰਤ ਦੀ ਸ਼ਰਮੀਲਾ ਧਨਖੜ ਨੇ ਸ਼ਾਟ ਪੁੱਟ ’ਚ ਜਿੱਤਿਆ ਸੋਨ ਤਗਮਾ

0
24
Sharmila

ਗਲਾਸਗੋ, 28 ਜੁਲਾਈ 2026 : ਗਲਾਸਗੋ ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 (Commonwealth Games-2026) ਵਿਚ ਭਾਰਤ ਦੀ ਸ਼ਰਮੀਲਾ ਧਨਖੜ ਨੇ ਸ਼ਾਟ-ਪੁੱਟ ਵਿਚ ਸੋਨੇ ਦਾ ਤਮਗਾ (Gold medal) ਜਿੱਤਿਆ ਹੈ ।

ਧਨਖੜ ਨੇ 9. 81 ਮੀਟਰ ਦਾ ਸੀਜਨ ਬੈਸਟ ਥ੍ਰੋਅ ਕਰਕੇ ਹਾਸਲ ਕੀਤੀ ਪ੍ਰਾਪਤੀ

ਭਾਰਤ ਦੀ ਸ਼ਰਮਿਲਾ ਧਨਖੜ (Sharmila Dhankhar) ਨੇ ਸੋਮਵਾਰ ਨੂੰ ਕਾਮਨਵੇਲਥ ਗੇਮਜ਼ ਵਿੱਚ ਔਰਤਾਂ ਦੇ ਪੈਰਾ ਸ਼ਾਟ ਪੁਟ 57 ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ । ਉਨ੍ਹਾਂ ਨੇ 9.81 ਮੀਟਰ ਦਾ ਸੀਜ਼ਨ ਬੈਸਟ ਥ੍ਰੋਅ ਕਰਕੇ ਇਹ ਪ੍ਰਾਪਤੀ ਹਾਸਲ ਕੀਤੀ । ਇਹ ਮੌਜੂਦਾ ਖੇਡਾਂ ਵਿੱਚ ਭਾਰਤ ਦਾ ਦੂਜਾ ਗੋਲਡ ਮੈਡਲ ਹੈ ।

ਭਾਰਤ ਦੀ ਮੈਡਲ ਟੈਲੀ ਵਿਚ ਹੋ ਗਏ ਹਨ ਕੁੱਲ 10 ਮੈਡਲ

ਇਸੇ ਈਵੈਂਟ ਵਿੱਚ ਭਾਰਤ ਦੀ ਸ਼ਿਲਪਾ ਕੇ. ਸ਼ਾਇਲਾ ਨੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ । ਇਸ ਦੇ ਨਾਲ ਹੀ ਭਾਰਤ ਦੀ ਮੈਡਲ ਟੈਲੀ ਵਿੱਚ ਕੁੱਲ 10 ਮੈਡਲ ਹੋ ਗਏ ਹਨ ਅਤੇ ਟੀਮ ਅੱਠਵੇਂ ਸਥਾਨ ‘ਤੇ ਹੈ । ਆਸਟ੍ਰੇਲੀਆ 26 ਗੋਲਡ ਸਮੇਤ 59 ਮੈਡਲਾਂ ਨਾਲ ਪਹਿਲੇ ਸਥਾਨ ‘ਤੇ ਹੈ । ਹੋਰ ਈਵੈਂਟਸ ਵਿੱਚ ਹਾਈ ਜੰਪ ਵਿੱਚ ਸਰਵੇਸ਼ ਕੁਸ਼ਾਰੇ ਅਤੇ ਵੇਟਲਿਫਟਿੰਗ ਦੇ 79 ਕਿਲੋਗ੍ਰਾਮ ਵਰਗ ਵਿੱਚ ਅਜੇ ਬਾਬੂ ਨੇ ਸਿਲਵਰ ਮੈਡਲ ਜਿੱਤਿਆ, ਉੱਥੇ ਹੀ, ਬਿੰਦਿਆਰਾਨੀ ਦੇਵੀ ਨੇ 58 ਕਿਲੋਗ੍ਰਾਮ ਵਰਗ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ, ਜਦਕਿ ਗਿਆਨੇਸ਼ਵਰੀ ਯਾਦਵ ਨੇ 53 ਕਿਲੋਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ।

LEAVE A REPLY

Please enter your comment!
Please enter your name here