ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਲਿਆ

0
29
Saina Nehwal

ਨਵੀਂ ਦਿੱਲੀ, 20 ਜਨਵਰੀ 2026 : ਭਾਰਤ ਦੇਸ਼ ਦੀ ਖੇਡਾਂ ਦੇ ਖੇਤਰ ਵਿਚ ਮੰਨੀ-ਪ੍ਰਮੰਨੀ ਖਿਡਾਰਨ ਸਾਇਨ ਨੇਹਵਾਲ (Player Saine Nehwal) ਨੇ ਬੈਡਮਿੰਟਨ ਤੋਂ ਸੰਨਿਆਸ (Retirement) ਲੈਣ ਦਾ ਅਧਿਕਾਰਤ ਤੌਰ ਤੇ ਅੱਜ ਐਲਾਨ ਕਰ ਦਿੱਤਾ ਹੈ ।

ਕੀ ਕਾਰਨ ਹੈ ਨੇਹਵਾਲ ਵਲੋਂ ਸੰਨਿਆਸ ਲੈਣ ਦਾ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ (Badminton) ਤੋਂ ਜੋ ਸੰਨਿਆਸ ਲੈਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ ਦਾ ਮੁੱਖ ਕਾਰਨ ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੈ, ਜਿਸ ਕਰਕੇ ਹੁਣ ਉਨ੍ਹਾਂ ਲਈ ਖੇਡਣਾ ਸੰਭਵ ਨਹੀਂ ਰਹਿ ਗਿਆ ਹੈ । ਸਾਇਨਾ ਆਖਰੀ ਵਾਰ 2023 ਵਿੱਚ ਸਿੰਗਾਪੁਰ ਓਪਨ ਵਿੱਚ ਖੇਡੀ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਸੰਨਿਆਸ ਦੀ ਕੋਈ ਐਲਾਨ ਨਹੀਂ ਕੀਤਾ ਸੀ ।

ਮੈਂ ਆਪਣੇ ਸਿਧਾਂਤਾਂ ਤੇ ਖੇਡ ਸ਼ੁਰੂ ਕੀਤੀ ਸੀ ਤੇ ਆਪਣੇ ਸਿਧਾਂਤਾਂ ਤੇ ਹੀ ਛੱਡੀ ਹੈ : ਨੇਹਵਾਲ

ਇੱਕ ਪੌਡਕਾਸਟ ਵਿੱਚ ਸਾਇਨਾ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡਣਾ ਬੰਦ ਕਰ ਦਿੱਤਾ ਸੀ । ਮੈਂ ਆਪਣੇ ਸਿਧਾਂਤਾਂ `ਤੇ ਖੇਡ ਸ਼ੁਰੂ ਕੀਤੀ ਸੀ ਅਤੇ ਆਪਣੇ ਸਿਧਾਂਤਾਂ `ਤੇ ਹੀ ਛੱਡੀ ਹੈ, ਇਸ ਲਈ ਮੈਨੂੰ ਇਸ ਸਬੰਧੀ ਐਲਾਨ ਕਰਨਾ ਜ਼ਰੂਰੀ ਨਹੀਂ ਲੱਗਿਆ । ਜਿ਼ਕਰਯੋਗ ਹੈ ਕਿ ਸਾਇਨਾ ਨੇ ਲੰਡਨ ਓਲੰਪਿਕ-2012 ਵਿੱਚ ਭਾਰਤ ਨੂੰ ਕਾਂਸੀ ਮੈਡਲ ਦਿਵਾਇਆ ਸੀ । ਉਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ (Indian badminton player) ਹਨ । ਉਨ੍ਹਾਂ ਨੇ 3 ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕੀਤਾ। ਸਾਇਨਾ ਨੇ 2010 ਅਤੇ 2018 ਦੇ ਕਾਮਨਵੈਲਥ ਗੇਮਜ਼ ਵਿੱਚ ਗੋਲਡ ਮੈਡਲ ਜਿੱਤੇ ਹਨ ।

Read More : ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

LEAVE A REPLY

Please enter your comment!
Please enter your name here