ਦੂਜੇ ਟੈਸਟ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ 2-0 ਨਾਲ ਹਰਾਇਆ

0
20

ਦੂਜੇ ਟੈਸਟ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ 2-0 ਨਾਲ ਹਰਾਇਆ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਭਾਰਤੀ ਕ੍ਰਿਕੇਟ ਟੀਮ ਨੇ ਕਾਨਪੁਰ ਟੈਸਟ ‘ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼ ਨੂੰ 2-0 ਨੂੰ ਕਲੀਨ ਸਵੀਪ ਕੀਤਾ ਹੈ। ਟੀਮ ਇੰਡੀਆ ਨੇ ਬਾਰਿਸ਼ ਪ੍ਰਭਾਵਿਤ ਮੈਚ ਦੇ ਆਖਰੀ ਦਿਨ ਮੰਗਲਵਾਰ ਨੂੰ 95 ਦੌੜਾਂ ਦਾ ਟੀਚਾ ਹਾਸਲ ਕੀਤਾ, ਜਿਸ ਨੂੰ ਭਾਰਤੀ ਬੱਲੇਬਾਜ਼ਾਂ ਨੇ 17.2 ਓਵਰਾਂ ‘ਚ ਹਾਸਲ ਕਰ ਲਿਆ। ਯਸ਼ਸਵੀ ਜੈਸਵਾਲ ਨੇ 51 ਦੌੜਾਂ ਬਣਾਈਆਂ। ਕੋਹਲੀ 29 ਦੌੜਾਂ ਬਣਾ ਕੇ ਅਜੇਤੂ ਰਹੇ। ਵਿਕਟਕੀਪਰ ਰਿਸ਼ਭ ਪੰਤ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿਉਂਕਿ ਮੈਚ ਦੇ ਦੂਜੇ ਦਿਨ ਦੀ ਖੇਡ ਖਰਾਬ ਹੋ ਗਈ ਸੀ ਅਤੇ ਪਹਿਲੇ ਦਿਨ ਸਿਰਫ 35 ਓਵਰ ਹੀ ਖੇਡੇ ਗਏ ਸਨ। ਇਸ ਜਿੱਤ ਨਾਲ ਭਾਰਤੀ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੈਚ ਲਈ ਕੁਆਲੀਫਾਈ ਕਰਨ ਦੇ ਨੇੜੇ ਆ ਗਈ ਹੈ।

ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 2-0 ਨਾਲ ਹਰਾ ਦਿੱਤਾ ਹੈ। ਯਸ਼ਸਵੀ ਜੈਸਵਾਲ ਨੇ ਦੋਵੇਂ ਪਾਰੀਆਂ ਵਿੱਚ ਅਰਧ ਸੈਂਕੜੇ ਲਗਾਏ। ਦੂਜੇ ਟੈਸਟ ਮੈਚ ਦੇ ਆਖਰੀ ਦਿਨ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਝਟਕਾ ਦੇਣਾ ਸੀ। ਭਾਰਤ ਲਈ ਜਸਪ੍ਰੀਤ ਬੁਮਰਾਹ (3), ਰਵਿੰਦਰ ਜਡੇਜਾ (3), ਅਸ਼ਵਿਨ (3) ਅਤੇ ਆਕਾਸ਼ ਦੀਪ (1) ਨੇ ਮਿਲ ਕੇ ਇਹ ਕੰਮ ਕੀਤਾ।

ਇਹ ਵੀ ਪੜ੍ਹੋ :ਪੰਜਾਬ ਚੋਣ Commission ਨੂੰ ਮਿਲਿਆ AAP ਦਾ ਵਫ਼ਦ

ਦਿਨ ਦੇ ਪਹਿਲੇ ਸੈਸ਼ਨ ‘ਚ ਬੰਗਲਾਦੇਸ਼ ਦੀ ਟੀਮ 146 ਦੌੜਾਂ ‘ਤੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੂੰ ਜਿੱਤ ਲਈ 95 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਰੋਹਿਤ ਐਂਡ ਕੰਪਨੀ ਨੇ 17.2 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 233 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਨੇ 285/9 ‘ਤੇ ਪਾਰੀ ਘੋਸ਼ਿਤ ਕਰ ਦਿੱਤੀ। ਭਾਰਤ ਨੇ ਬੰਗਲਾਦੇਸ਼ ਦੀ ਦੂਜੀ ਪਾਰੀ 146 ਦੌੜਾਂ ‘ਤੇ ਸਮੇਟ ਦਿੱਤੀ ਸੀ। ਭਾਰਤ ਨੇ ਆਸਾਨੀ ਨਾਲ 95 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਅਤੇ ਜਿੱਤ ਹਾਸਿਲ ਕੀਤੀ।

LEAVE A REPLY

Please enter your comment!
Please enter your name here