IND vs SL 1st ODI : ਭਾਰਤ ਨੂੰ ਲੱਗਾ ਤੀਜਾ ਝਟਕਾ, Shreyas Iyer 28 ਦੌੜਾਂ ਬਣਾ ਕੇ ਪਰਤੇ

0
90

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਇਸ ਸਾਲ ਇਸ ਫਾਰਮੈਟ ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 29.1 ਓਵਰਾਂ ‘ਚ 3 ਵਿਕਟਾਂ ‘ਤੇ 213 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਕਰੀਜ਼ ‘ਤੇ ਹਨ।

ਕਪਤਾਨ ਰੋਹਿਤ ਸ਼ਰਮਾ (83 ਦੌੜਾਂ) ਆਪਣਾ 47ਵਾਂ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਏ। ਰੋਹਿਤ ਨੂੰ ਮਦੁਸ਼ੰਕਾ ਨੇ ਬੋਲਡ ਕੀਤਾ। ਰੋਹਿਤ ਤੋਂ ਪਹਿਲਾਂ ਸ਼ੁਭਮਨ ਗਿੱਲ (70 ਦੌੜਾਂ) ਆਪਣਾ 5ਵਾਂ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਿਆ।

ਦਾਸੁਨ ਸ਼ਨਾਕਾ ਅਤੇ ਦਿਲਸ਼ਾਨ ਮਦੁਸ਼ੰਕਾ ਨੇ ਇਕ-ਇਕ ਵਿਕਟ ਲਈ।

LEAVE A REPLY

Please enter your comment!
Please enter your name here