ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ‘ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ਼ ਸਰਵਿਸਿਜ਼’ ਦੀ ਸ਼ੁਰੂਆਤ ॥ Latest News

0
44

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ‘ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ਼ ਸਰਵਿਸਿਜ਼’ ਦੀ ਸ਼ੁਰੂਆਤ

ਡਾਇਰੈਕਟਰ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ ਵਿਖੇ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ‘ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼’ ਦੀ ਸ਼ੁਰੂਆਤ ਉਦਘਾਟਨ ਕਰਕੇ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ‘ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼’ ਦੀ ਆਰੰਭਤਾ ਮੌਕੇ ਕਰਵਾਏ ਧਾਰਮਕ ਸਮਾਗਮ ਦੌਰਾਨ ਪੁੱਜੀਆਂ ਸਖਸ਼ੀਅਤਾਂ ’ਚ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਜੁਡੀਸ਼ਅਲ ਸਰਵਿਸਿਜ਼ ਦੀ ਸ਼ੁਰੂਆਤ ਮੌਕੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਜੁਡੀਸ਼ੀਅਲ ਸਰਵਿਸਿਜ਼ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਹਜੂਰੀ ਕੀਰਤਨੀ ਭਾਈ ਜਸਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।

ਇਹ ਵੀ ਪੜ੍ਹੋ ਜਲੰਧਰ ਉਪ ਚੋਣ ਵੋਟਾਂ ਦੀ ਗਿਣਤੀ: ‘ਆਪ’ ਉਮੀਦਵਾਰ 6 ਗੇੜਾਂ ਤੋਂ…

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਜ਼ਿ ਦੀ ਸ਼ੁਰੂਆਤ ਮੌਕੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਜਿਥੇ ਧਰਮ ਦੇ ਪ੍ਰਚਾਰ ਪਸਾਰ ਤਹਿਤ ਗੁਰੂ ਸਾਹਿਬਾਨ ਦੇ ਫਲਸਫੇ ਦੀ ਰੌਸ਼ਨੀ ਵਿਚ ਕਾਰਜਸ਼ੀਲ ਹੈ, ਉਥੇ ਹੀ ਸਿੱਖਿਆ ਦੇ ਖੇਤਰ ਵਿਚ ਵੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪੱਖ ਤੋਂ ਕ੍ਰਾਂਤੀ ਲਿਆਉਣ ’ਚ ਸਫਲ ਹੋ ਸਕੀ ਤਾਂ ਜੋ ਅਜੌਕੀ ਪੀੜ੍ਹੀ ਸਮੇਂ ਦੀ ਹਾਣੀ ਬਣ ਸਕੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਜੁਡੀਸ਼ੀਅਲ ਕੋਚਿੰਗ ਦੀ ਪੜ੍ਹਾਈ ਤੋਂ ਪਹਿਲਾਂ ਸ਼ੋ੍ਰਮਣੀ ਕਮੇਟੀ ਵੱਲੋਂ ਆਈਏਐਸ,ਆਈਪੀਐਸ ਤੇ ਪੀਸੀਐਸ ਪੱਧਰ ਦੀ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਇਕ ਕਦਮ ਹੋਰ ਅਗਾਂਹ ਚੱਲਦਿਆਂ ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਜੁਡੀਸ਼ੀਅਲ ਸਰਵਿਸਿਜ਼ ਵਿਚ ਵੀ ਸਿੱਖ ਬੱਚੇ ਚੰਗੀ ਕੋਚਿੰਗ ਤੋਂ ਵਾਂਝੇ ਹਨ ਇਸ ਲਈ ਸਿੱਖਿਆ ਖੇਤਰ ਵਿਚ ਅਜਿਹਾ ਉਦਮ ਉਪਰਾਲਾ ਕੀਤਾ ਗਿਆ ਤਾਂ ਕਿ ਸਿੱਖੀ ਸਰੂਪ ਵਿਚ ਪ੍ਰਰਪੱਕ ਰਹਿਣ ਵਾਲੇ ਵਿਦਿਆਰਥੀ ਜੁਡੀਸ਼ੀਅਲ ਦੀ ਕੋਚਿੰਗ ਲੈ ਕੇ ਉਚ ਮੁਕਾਮ ਹਾਸਲ ਕਰ ਸਕਣ।

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੁਡੀਸ਼ੀਅਲ ਕੋਚਿੰਗ ਦੀ ਸ਼ੁਰੂਆਤ ਮੌਕੇ 25 ਦੇ ਕਰੀਬ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਮੁਫ਼ਤ ਕੋਚਿੰਗ ਦੇਣ ਦੇ ਨਾਲ ਨਾਲ ਰਹਿਣ ਸਹਿਣ ਦਾ ਖਰਚਾ ਵੀ ਸਿਰਮੌਰ ਸੰਸਥਾ ਹੀ ਕਰੇਗੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ ਜਾਣ ਵਰਗੇ ਰੁਝਾਨ ਨੂੰ ਠੱਲ ਪਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਆਈਏਐਸ ਅਤੇ ਪੀਸੀਐਸ ਵਰਗੇ ਨਿਆਂਪਾਲਿਕਾ ਵਰਗੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਤਿਆਰੀ ਕਰਵਾਈ ਜਾਵੇ। ਇਸ ਦੌਰਾਨ ਕਮੇਟੀ ਦੇ ਕੋਆਰਡੀਨੇਟਰ ਡਾ. ਗੁਰਇਕਬਾਲ ਸਿੰਘ ਸੰਧੂ, ਡਾ. ਕੇਹਰ ਸਿੰਘ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਇਸ ਦੌਰਾਨ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਨਿਰਮੈਲ ਸਿੰਘ ਜੌਲਾ, ਜਥੇਦਾਰ ਅਵਤਾਰ ਸਿੰਘ ਰਿਆ, ਜਥੇਦਾਰ ਬਲਤੇਜ ਸਿੰਘ ਖੌਖ, ਜਥੇਦਾਰ ਜਗਦੀਪ ਸਿੰਘ ਚੀਮਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਡਾਇਰੈਕਟਰ ਸਕੂਲ ਮੈਡਮ ਸਤਵੰਤ ਕੌਰ, ਅਸਿਸਟੈਂਟ ਡਾਇ. ਡਾ. ਅਮਨਪ੍ਰੀਤ ਸਿੰਘ, ਡਾ. ਗੁਰਤੇਜ ਸਿੰਘ, ਡਾਇਰੈਕਟਰ ਡਾ. ਚਮਕੌਰ ਸਿੰਘ, ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਲਖਵੀਰ ਸਿੰਘ ਲੌਟ, ਮਹਿੰਦਰ ਸਿੰਘ ਲਾਲਵਾਂ ਆਦਿ ਸਖਸ਼ੀਅਤਾਂ ਸ਼ਾਮਲ ਸਨ।

LEAVE A REPLY

Please enter your comment!
Please enter your name here