ਜੇਕਰ ਲੱਕ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ || Health News

0
8

ਜੇਕਰ ਲੱਕ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਲੱਕ ਦਰਦ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ ‘ਚ ਪ੍ਰੇਸ਼ਾਨੀ ਅਤੇ ਕੰਮ ਕਰਨ ‘ਚ ਔਖ ਆਉਣ ਲੱਗਦੀ ਹੈ। ਸਹੀਂ ਸਮੇਂ ‘ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਰਦ ਵਧਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਲੱਕ ਦਰਦ ਹੋਣ ਦੇ ਕਾਰਨ :- 
– ਗਲਤ ਤਰੀਕੇ ਨਾਲ ਬੈਠਣਾ
– ਹਾਈ ਹੀਲ ਪਹਿਣਨਾ
– ਗਰਮ ਗੱਦਿਆ ਉੱਤੇ ਸੌਂਣਾ
– ਜ਼ਿਆਦਾ ਭਾਰ ਚੱਕਣਾ

ਲੱਕ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ :-

1. ਅਜਵਾਈਨ
ਲੱਕ ‘ਚ ਦਰਦ ਹੈ ਤਾਂ ਇਕ ਛੋਟਾ ਜਿਹਾ ਚਮਚ ਅਜਵਾਈਨ ਲੈ ਕੇ ਤਵੇ ‘ਤੇ ਸੇਕ ਲਓ ਅਤੇ ਜਦੋਂ ਇਹ ਠੰਡੀ ਹੋ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਚਬਾਉਂਦੇ ਹੋਏ ਖਾਓ। ਲਗਾਤਾਰ 7 ਦਿਨ ਅਜਿਹਾ ਕਰਨ ਨਾਲ ਦਰਦ ਤੋਂ ਕਾਫੀ ਰਾਹਤ ਮਿਲੇਗੀ।

ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ || Punjab News

2. ਸਿਕਾਈ
ਦਰਦ ਤੋਂ ਰਾਹਤ ਪਾਉਣ ਲਈ ਦਰਦ ਵਾਲੀ ਜਗ੍ਹਾ ‘ਤੇ ਪਾਣੀ ਦੀ ਸਿਕਾਈ ਕਰੋ। ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਦੇ ਨਾਲ ਹੀ ਬਾਸੀ ਖਾਣੇ ਤੋਂ ਪਰਹੇਜ਼ ਕਰੋ।

3. ਸੈਰ ਵੀ ਜ਼ਰੂਰੀ
ਸਵੇਰ ਦੀ ਸੈਰ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲੱਕ ਦਰਦ ਤੋਂ ਬਚਣ ਲਈ ਰੋਜ਼ਾਨਾ ਸਵੇਰੇ 2 ਮੀਲ ਸੈਰ ਜ਼ਰੂਰ ਕਰੋ।

4. ਸਰੋਂ ਦਾ ਤੇਲ 
ਸਰੋਂ ਦੇ ਤੇਲ ‘ਚ ਲੱਸਣ ਦੀ ਤਿੰਨ-ਚਾਰ ਕਲੀਆਂ ਪਾ ਕੇ ਗਰਮ ਕਰ ਲਓ ਅਤੇ ਠੰਡਾ ਹੋਣ ‘ਤੇ ਇਸ ਤੇਲ ਨਾਲ ਲੱਕ ਦੀ ਮਾਲਿਸ਼ ਕਰੋ।

5. ਕੈਲਸ਼ੀਅਮ
ਕੈਲਸ਼ੀਅਮ ਦੀ ਕਮੀ ਨਾਲ ਵੀ ਲੱਕ ‘ਚ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਆਪਣੀ ਡਾਈਟ ‘ਚ ਕੈਲਸ਼ੀਅਮ ਵਾਲੇ ਆਹਾਰ ਨੂੰ ਸ਼ਾਮਲ ਕਰੋ।

LEAVE A REPLY

Please enter your comment!
Please enter your name here