ਦੱਖਣੀ ਕੋਰੀਆ ‘ਚ ਇੱਕ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਦੇ ਯਾਂਗਯਾਂਗ ਵਿੱਚ ਇੱਕ ਬੋਧੀ ਮੰਦਰ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਸ਼ੁਰੂਆਤ ਵਿਚ ਮੰਨਿਆ ਕਿ ਜਹਾਜ਼ ਵਿਚ ਸਿਰਫ ਦੋ ਲੋਕ ਸਨ, 71 ਸਾਲਾ ਪਾਇਲਟ ਅਤੇ 54 ਸਾਲਾ ਮਕੈਨਿਕ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਰਵੇਖਣ ਦੌਰਾਨ ਇੱਕ S-58T ਹੈਲੀਕਾਪਟਰ ਜੋ ਕਿ ਸੋਕਚੋ, ਗੋਸੇਂਗ ਅਤੇ ਯਾਂਗਯਾਂਗ ਦੀਆਂ ਸਥਾਨਕ ਸਰਕਾਰਾਂ ਦੁਆਰਾ ਸਾਂਝੇ ਤੌਰ ‘ਤੇ ਕਿਰਾਏ ‘ਤੇ ਲਿਆ ਗਿਆ ਸੀ ਸਵੇਰੇ ਲਗਭਗ 10:50 ਵਜੇ ਇੱਕ ਪਹਾੜ ਨਾਲ ਟਕਰਾ ਗਿਆ। ਅਮਰੀਕੀ ਹੈਲੀਕਾਪਟਰ ਨਿਰਮਾਤਾ ਕੰਪਨੀ ਸਿਕੋਰਸਕੀ ਦੇ ਇਸ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ।