ਅਦਾਲਤ ‘ਚ ਹੈੱਡ ਕਾਂਸਟੇਬਲ ਦੀ ਗੋ.ਲੀ ਲੱਗਣ ਕਾਰਨ ਹੋਈ ਮੌ.ਤ
ਨਵਾਂਸ਼ਹਿਰ ਦੀ ਨਵੀਂ ਬਣੀ ਅਦਾਲਤ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਦਾਲਤ ਵਿੱਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇੱਕ ਹੈੱਡ ਕਾਂਸਟੇਬਲ ਜੋ ਇੱਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਇਆ ਸੀ, ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਥਾਣਾ ਸਦਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਪੋਜੇਵਾਲ ਥਾਣੇ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੰਗਲ ਦਾ ਰਹਿਣ ਵਾਲਾ ਹੈ। ਅੱਜ ਉਹ ਇੱਕ ਮੁਲਜ਼ਮ ਨੂੰ ਨਵਾਂਸ਼ਹਿਰ ਦੀ ਨਵੀਂ ਬਣੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਇਆ ਸੀ। ਹੈੱਡ ਕਾਂਸਟੇਬਲ ਕੋਲ ਏ.ਕੇ.47 ਰਾਈਫਲ ਸੀ।
ਇਹ ਵੀ ਪੜ੍ਹੋ: ਬਜਟ ‘ਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ: ਕਿਸਾਨ || Punjab News
ਮ੍ਰਿਤਕ ਕਾਂਸਟੇਬਲ ਹਰਵਿੰਦਰ ਸਿੰਘ ਬਾਥਰੂਮ ਵਿਚ ਗਿਆ, ਜਿਸ ਤੋਂ ਬਾਅਦ ਅਦਾਲਤ ਵਿਚ ਮੌਜੂਦ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਦੋਂ ਲੋਕ ਇਧਰ-ਉਧਰ ਭੱਜੇ ਤਾਂ ਕਾਂਸਟੇਬਲ ਬਾਥਰੂਮ ਦੇ ਬਾਹਰ ਜ਼ਖਮੀ ਹਾਲਤ ‘ਚ ਪਿਆ ਮਿਲਿਆ। ਉਸ ਨੂੰ ਤੁਰੰਤ ਇਲਾਜ ਲਈ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਦੱਸਿਆ ਜਾਂਦਾ ਹੈ ਕਿ ਹੈੱਡ ਕਾਂਸਟੇਬਲ ਦੇ ਸਿਰ ‘ਤੇ ਗੋਲੀ ਲੱਗੀ ਸੀ ਅਤੇ ਖੂਨ ਵਹਿ ਰਿਹਾ ਸੀ।
ਪੁਲਿਸ ਵੱਲੋਂ ਗੋਲੀ ਕਿਸ ਤਰੀਕੇ ਨਾਲ ਚਲਾਈ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਲ ਚਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬਾਥਰੂਮ ਵਿੱਚ ਹੈੱਡ ਕਾਂਸਟੇਬਲ ਦਾ ਪੈਰ ਫਿਸਲ ਗਿਆ ਹੋ ਸਕਦਾ ਹੈ ਅਤੇ ਲੋਡਿਡ ਏਕੇ 47 ਤੋਂ ਗੋਲੀਆਂ ਚੱਲੀਆਂ, ਜੋ ਉਸ ਦੇ ਸਿਰ ਵਿੱਚ ਜਾ ਵੱਜੀਆਂ।