ਬਰਲਿਨ – ਭਾਰਤੀ ਅਤੇ ਪੰਜਾਬੀ ਮੂਲ ਦੇ ਸਿੱਖ ਜਰਮਨ ਨਾਗਰਿਕ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ ਸਟੇਟ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ.ਡੀ.ਯੂ.) ਪਾਰਟੀ ਦੇ ਪ੍ਰਧਾਨਗੀ ਮੰਡਲ ‘ਚ ਨਿਯੁਕਤੀ ਹਾਸਲ ਹੋਈ ਹੈ।
ਇਹ ਵੀ ਪੜ੍ਹੋ: ਚੀਨ ‘ਚ ਵਾਪਰਿਆ ਭਿਆਨਕ ਹਾਦਸਾ, ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ
ਰੰਧਾਵਾ ਸੀ.ਡੀ.ਯੂ. ਦੇ ਸਰਗਰਮ ਮੈਂਬਰ ਹਨ, ਅਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿੱਚ ਸੇਵਾ ਨਿਭਾ ਰਹੇ ਹਨ। ਸੀ.ਡੀ.ਯੂ. ਲੀਡਰਸ਼ਿਪ ਨੇ ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਨੂੰ ਸਨਮਾਨ ਪ੍ਰਦਾਨ ਕੀਤਾ ਹੈ, ਅਤੇ ਅਗਸਤ 2022 ਵਿੱਚ ਉਹ ਜਰਮਨੀ ਵਿੱਚ ਭਾਰਤੀ ਭਾਈਚਾਰੇ ਦੇ ਪਹਿਲੇ ਪ੍ਰਤੀਨਿਧੀ ਵਜੋਂ ਚੁਣੇ ਗਏ ਸਨ।
ਇਹ ਵੀ ਪਹਿਲੀ ਵਾਰ ਹੈ ਕਿ ਸੀ.ਡੀ.ਯੂ. ਦੁਆਰਾ ਕਿਸੇ ਭਾਰਤੀ ਨੂੰ ਜਰਮਨੀ ਵਿੱਚ ਕਿਸੇ ਸੂਬੇ ਦੇ ਪ੍ਰਧਾਨਗੀ ਮੰਡਲ ‘ਚ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਰੰਧਾਵਾ ਏਐਮਟੀ ਵਾਚਸਨਬਰਗ ਤੋਂ ਕੌਂਸਲਰ ਅਤੇ ਜ਼ਿਲ੍ਹਾ ਐੱਲ.ਐੱਲ.ਐੱਮ. ਤੋਂ ਸੀ.ਡੀ.ਯੂ. ਦੇ ਪ੍ਰਧਾਨਗੀ ਮੰਡਲ ਮੈਂਬਰ ਵਜੋਂ ਚੁਣੇ ਗਏ ਸਨ। ਜਰਮਨ ਵਸਦੇ ਭਾਰਤੀ ਭਾਈਚਾਰੇ ਨਾਲ ਉਹ ਨੇੜਿਓਂ ਜੁੜੇ ਰਹੇ ਹਨ, ਅਤੇ ਭਾਈਚਾਰੇ ਨਾਲ ਸੰਬੰਧਿਤ ਅਹਿਮ ਮੁੱਦਿਆਂ ‘ਤੇ ਸੀ.ਡੀ.ਯੂ. ਲੀਡਰਸ਼ਿਪ ਤੱਕ ਆਪਣੀ ਅਵਾਜ਼ ਪਹੁੰਚਾਉਂਦੇ ਰਹੇ ਹਨ।
ਇਹ ਵੀ ਪੜ੍ਹੋ: Canada ‘ਚ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਕੀਤਾ ਕਤਲ
ਇੱਕ ਤਰ੍ਹਾਂ ਨਾਲ, ਇਹ ਗਤੀਵਿਧੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਥੁਰਿੰਗੀਆ ਵਿੱਚ ਸੀ.ਡੀ.ਯੂ. ਦੇ ਮਾਮਲਿਆਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਸਿੱਧੀ ਤੇ ਸਾਰਥਕ ਮੌਜੂਦਗੀ ਹੈ। ਰੰਧਾਵਾ ਦੀ ਨਿਯੁਕਤੀ ਦੇ ਤਾਜ਼ਾ ਘਟਨਾਕ੍ਰਮ ਨਾਲ, ਥੁਰਿੰਗੀਆ ਵਿੱਚ ਸੀ.ਡੀ.ਯੂ. ਲੀਡਰਸ਼ਿਪ ਨਾਲ ਜੁੜਨ ਸਦਕਾ ਭਾਰਤੀ ਭਾਈਚਾਰਾ ਹੋਰ ਮਜ਼ਬੂਤੀ ਨਾਲ ਉੱਭਰ ਕੇ ਆਵੇਗਾ।
ਨਿਯੁਕਤੀ ਤੋਂ ਬਾਅਦ ਇੱਕ ਸੰਖੇਪ ਸੰਦੇਸ਼ ਵਿੱਚ ਰੰਧਾਵਾ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ, ਭਾਰਤੀਆਂ ਵੱਲੋਂ ਸਾਲਾਂ ਦਰ ਸਾਲ ਜਰਮਨ ਦੀ ਆਰਥਿਕਤਾ ਅਤੇ ਸਮਾਜ ਨਿਰਮਾਣ ਵਿੱਚ ਨਿਭਾਈ ਉਸਾਰੂ ਭੂਮਿਕਾ ਨੂੰ ਮਿਲਿਆ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਮਜ਼ਬੂਤ ਜਰਮਨ ਦੇ ਮੁੱਦਈ ਹਨ, ਅਤੇ ਭਾਰਤ-ਜਰਮਨ ਦੇ ਆਪਸੀ ਮਜ਼ਬੂਤ ਸੰਬੰਧਾਂ ਵਿੱਚ ਯੋਗਦਾਨ ਪਾਉਣ ਲਈ, ਭਾਰਤੀ ਮੂਲ ਦੇ ਨੌਜਵਾਨ ਜਰਮਨ ਨਾਗਰਿਕਾਂ ਲਈ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ।